ਇਸਲਾਮਾਬਾਦ: ਪਾਕਿਸਤਾਨ ਵਿੱਚ ਅੱਜ ਇੰਟਰਨੈੱਟ ਸੇਵਾਵਾਂ ’ਚ ਰੁਕਾਵਟ ਆਈ। ਮੁਲਕ ਦੀ ਟੈਲੀਕੌਮ ਅਥਾਰਟੀ- ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀਟੀਏ) ਨੇ ਦੱਸਿਆ ਕਿ ਮੁਲਕ ’ਚ ਸਮੁੰਦਰੀ ਪਾਣੀ ’ਚ ਵਿਛਾਈਆਂ ਛੇ ਕੌਮਾਂਤਰੀ ਕੇਬਲ ਲਾਈਨਾਂ ’ਚੋਂ ਇੱਕ ’ਚ ਖਰਾਬੀ ਆਉਣ ਕਾਰਨ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਅਥਾਰਟੀ ਮੁਤਾਬਕ ਅਬੂ ਤਲਤ ਅਤੇ ਮਿਸਰ ਨੇੜੇ ਕੌਮਾਂਤਰੀ ਸਬ-ਮੈਰੀਨ ਕੇਬਲ ਪ੍ਰਣਾਲੀ ’ਚ ਗੜਬੜੀ ਦਰਜ ਕੀਤੀ ਗਈ, ਜਿਸ ਕਾਰਨ ਜਿੱਥੇ ਇੰਟਰਨੈੱਟ ਦੀ ਸਪੀਡ ਘਟ ਗਈ, ਉੱਥੇ ਵਾਰ-ਵਾਰ ਕੁਨੈਕਸ਼ਨ ਕੱਟੇ ਜਾਣ ਦੀ ਸਮੱਸਿਆ ਵੀ ਆਈ। ਪੀਟੀਏ ਨੇ ਦੱਸਿਆ ਕਿ ਇਹ ਗੜਬੜੀ ਐੱਸਈਏ-ਐੱਮਈ 5 ’ਚ ਆਈ ਹੈ, ਜਿਸਦੀ ਦੇਖ-ਰੇਖ ‘ਟਰਾਂਸ ਵਰਲਡ ਐਸੋਸੀਏਟਜ਼’ ਵੱਲੋਂ ਕੀਤੀ ਜਾਂਦੀ ਹੈ।
-ਪੀਟੀਆਈ