ਲੀਮਾ, 28 ਨਵੰਬਰ
ਉਤਰੀ ਪੇਰੂ ਵਿੱਚ ਅੱਜ ਸਵੇਰੇ 7.5 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਭੂ-ਵਿਗਿਆਨਕ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਸਮੇਂ ਮੁਤਾਬਕ ਐਤਵਾਰ ਸਵੇਰੇ 5.52 ’ਤੇ ਭੂਚਾਲ ਦਾ ਤੇਜ਼ ਝਟਕਾ ਆਇਆ। ਭੂਚਾਲ ਦੀ ਤੀਬਰਤਾ ਕਾਫ਼ੀ ਤੇਜ਼ ਸੀ, ਜਿਸ ਕਾਰਨ ਕਈ ਥਾਈਂ ਇਮਾਰਤਾਂ ਵਿੱਚ ਤਰੇੜਾਂ ਪੈ ਗਈਆਂ ਅਤੇ ਮਲਬਾ ਡਿੱਗਣ ਕਾਰਨ ਸੜਕਾਂ ਬੰਦ ਹੋ ਗਈਆਂ। ਹਾਲਾਂਕਿ, ਇਸ ਦੀ ਡੂੰਘਾਈ ਲਗਪਗ 112 ਕਿਲੋਮੀਟਰ ਸੀ। ਭੂਚਾਲ ਦਾ ਕੇਂਦਰ ਪੇਰੂ ਦੇ ਤੱਟੀ ਸ਼ਹਿਰ ਬੈਰੰਕਾ ਤੋਂ 42 ਕਿਲੋਮੀਟਰ ਉਤਰ-ਉਤਰ ਪੱਛਮੀ ਸੀ। –ਏਪੀ