ਪੇਸ਼ਾਵਰ, 30 ਦਸੰਬਰ
ਉੱਤਰ-ਪੱਛਮੀ ਪਾਕਿਸਤਾਨ ਵਿੱਚ ਹਿੰਸਕ ਹੋਈ ਭੀੜ ਵੱਲੋਂ ਅੱਜ ਇਕ ਮੰਦਰ ਦੀ ਭੰਨ੍ਹਤੋੜ ਕੀਤੀ ਗਈ। ਇਹ ਘਟਨਾ ਖੈਬਰ ਪਖ਼ਤੂਨਵਾ ਕਰਕ ਜ਼ਿਲ੍ਹੇ ਦੇ ਪਿੰਡ ਤੇੜੀ ਵਿੱਚ ਵਾਪਰੀ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਅਧਿਕਾਰੀ ਇਰਫ਼ਾਨ ਮਰਵਾਤ ਨੇ ਮੀਡੀਆ ਨੂੰ ਦਿੱਤੀ। ਮੰਦਰ ਦੇ ਵਿਸਥਾਰ ਸਬੰਧੀ ਕੰਮ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਰਹੀ ਭੀੜ ਨੇ ਮੰਦਰ ਦੇ ਪੁਰਾਣੇ ਢਾਂਚੇ ਦੇ ਨਾਲ ਕੀਤੀ ਨਵੀਂ ਉਸਾਰੀ ਨੂੰ ਢਾਹ ਦਿੱਤਾ। -ਪੀਟੀਆਈ