ਮਾਸਕੋ: ਰੂਸ ਵੱਲੋਂ ਵਿਚੋਲਗੀ ਕਰਨ ’ਤੇ ਆਰਮੀਨੀਆ ਤੇ ਅਜ਼ਰਬਾਇਜਾਨ ਵਿਵਾਦਤ ਇਲਾਕੇ ਵਿਚ ਗੋਲੀਬੰਦੀ ਲਈ ਸਹਿਮਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਜੰਗ ਲੱਗੀ ਹੋਈ ਸੀ। ਲਗਾਤਾਰ ਦੋ ਹਫ਼ਤਿਆਂ ਤੋਂ ਭਾਰੀ ਗੋਲੀਬਾਰੀ ਜਾਰੀ ਸੀ। ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਹੈ ਕਿ ਸ਼ਾਂਤੀ ਲਈ ਸਹਿਮਤੀ ਜੰਗੀ ਕੈਦੀਆਂ ਨੂੰ ਰਿਹਾਅ ਕਰਨ ਤੇ ਮ੍ਰਿਤਕਾਂ ਦੇਹਾਂ ਵਾਪਸ ਲੈਣ ਲਈ ਬਣੀ ਹੈ। ਬਾਕੀ ਪੱਖਾਂ ਉਤੇ ਸਹਿਮਤੀ ਬਾਅਦ ’ਚ ਬਣਾਈ ਜਾਵੇਗੀ। ਮਾਸਕੋ ਵਿਚ ਦਸ ਘੰਟੇ ਚੱਲੀ ਗੱਲਬਾਤ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਮਸਲੇ ਦੇ ਹੱਲ ਲਈ ਗੱਲਬਾਤ ਦਾ ਰਾਹ ਚੁਣਿਆ ਜਾਵੇਗਾ। -ਏਪੀ