ਕਾਬੁਲ: ਕਾਬੁਲ ਦੀ ਸਭ ਤੋਂ ਵੱਡੀ ਮਸਜਿਦ ਵਿੱਚ ਅੱਜ ਹੱਥਗੋਲਾ ਸੁੱਟ ਕੇ ਕੀਤੇ ਹਮਲੇ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਬਾਅਦ ਦੁਪਹਿਰ ਦੀ ਹੈ ਤੇ ਉਦੋਂ ਅਕੀਦਤਮੰਦ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਸਨ। ਕਾਬੁਲ ਦੇ ਪੁਰਾਣੇ ਸ਼ਹਿਰ ਦੇ ਐਨ ਵਿਚਾਲੇ ਪੈਂਦੀ 18ਵੀਂ ਸਦੀ ਦੀ ਪੁਲ-ਏ-ਖ਼ਿਸ਼ਤੀ ਮਸਜਿਦ ’ਤੇ ਕੀਤੇ ਹਮਲੇ ਦੀ ਵਜ੍ਹਾ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਕਾਬੁਲ ਪੁਲੀਸ ਦੇ ਤਰਜਮਾਨ ਖ਼ਾਲਿਦ ਜ਼ਾਦਰਾਨ ਨੇ ਕਿਹਾ ਕਿ ਹਮਲੇ ਦਾ ਇਕ ਮਸ਼ਕੂਕ ਤਾਲਿਬਾਨ ਦੀ ਹਿਰਾਸਤ ਵਿੱਚ ਹੈ। -ਏਪੀ