ਯੇਰੂਸ਼ਲਮ, 8 ਮਈ
ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਅਹਿਮ ਲਾਂਘਾ ਕੇਰੇਮ ਸ਼ਾਲੋਮ ਮਾਨਵੀ ਸਹਾਇਤਾ ਲਈ ਮੁੜ ਖੋਲ੍ਹ ਦਿੱਤਾ ਹੈ। ਇਸ ਲਾਂਘੇ ਨੂੰ ਹਮਾਸ ਦੇ ਰਾਕੇਟ ਹਮਲੇ ਮਗਰੋਂ ਕਰੀਬ ਤਿੰਨ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ’ਚ ਚਾਰ ਇਜ਼ਰਾਇਲੀ ਜਵਾਨ ਮਾਰੇ ਗਏ ਸਨ। ਇਜ਼ਰਾਇਲੀ ਟੈਂਕ ਬ੍ਰਿਗੇਡ ਨੇ ਗਾਜ਼ਾ ਅਤੇ ਮਿਸਰ ਵਿਚਕਾਰ ਰਾਫ਼ਾਹ ਨੇੜਲੇ ਲਾਂਘੇ ’ਤੇ ਮੰਗਲਵਾਰ ਨੂੰ ਕਬਜ਼ਾ ਕਰ ਲਿਆ ਸੀ ਜੋ ਅਜੇ ਵੀ ਬੰਦ ਪਿਆ ਹੈ।