ਨਵੀਂ ਦਿੱਲੀ, 26 ਦਸੰਬਰ
ਇਥੇ ਇਜ਼ਰਾਇਲੀ ਸਫਾਰਤਖਾਨੇ ਨੇੜੇ ਅੱਜ ਸ਼ਾਮ ਵੇਲੇ ਧਮਕਾ ਹੋਇਆ। ਇਸ ਸਬੰਧੀ ਦਿੱਲੀ ਪੁਲੀਸ ਨੂੰ ਸ਼ਾਮ ਵੇਲੇ ਫੋਨ ਆਇਆ। ਇਹ ਸਫਾਰਤਖਾਨਾ ਨਵੀਂ ਦਿੱਲੀ ਜ਼ਿਲ੍ਹੇ ’ਚ ਸਥਿਤ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਫੋਨ ਕਾਲ 5.47 ’ਤੇ ਆਈ ਜਿਸ ਨੂੰ ਦਿੱਲੀ ਪੁਲੀਸ ਕੰਟਰੋਲ ਰੂਮ ਨੂੰ ਟਰਾਂਸਫਰ ਕਰ ਦਿੱਤਾ ਗਿਆ। ਪੁਲੀਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਹੋਈ ਹੈ ਪਰ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ। ਇਸੇ ਦੌਰਾਨ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ।