ਹੁਏਲਵਾ (ਸਪੇਨ): ਕਿਦਾਂਬੀ ਸ੍ਰੀਕਾਂਤ ਅਤੇ ਨੌਜਵਾਨ ਲਕਸ਼ੈ ਸੈਨ ਨੇ ਸ਼ੁੱਕਰਵਾਰ ਨੂੰ ਇਥੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚ ਕੇ ਨਵਾਂ ਇਤਿਹਾਸ ਸਿਰਜਦਿਆਂ ਭਾਰਤ ਲਈ ਦੋ ਤਗਮੇ ਪੱਕੇ ਕਰ ਲਏ ਹਨ। ਉਧਰ ਮਹਿਲਾ ਸਿੰਗਲਜ਼ ’ਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਮੌਜੂਦਾ ਚੈਂਪੀਅਨ ਪੀ ਵੀ ਸਿੰਧੂ ਨੂੰ ਕੁਆਰਟਰ ਫਾਈਨਲ ’ਚ ਤਾਈ ਜੁ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਇਕ ਸਿਲਵਰ ਮੈਡਲ ਵੀ ਪੱਕਾ ਹੋ ਗਿਆ ਹੈ ਕਿਉਂਕਿ ਸ਼ਨਿਚਰਵਾਰ ਨੂੰ ਦਰੜਿਆ ਸੀ। ਭਾਰਤ ਨੇ ਪਹਿਲਾ ਮੁਕਾਬਲਾ ਕੋਰੀਆ ਖ਼ਿਲਾਫ਼ 2-2 ਅੰਕਾਂ ਨਾਲ ਡਰਾਅ ਖੇਡਿਆ ਸੀ। ਭਾਰਤ ਤਿੰਨ ਮੈਚਾਂ ’ਚ ਸੱਤ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਹੈ ਅਤੇ ਉਹ ਪੰਜ ਮੁਲਕਾਂ ਵਿਚਕਾਰ ਰਾਊਂਡ ਰੌਬਿਨ ਆਧਾਰ ’ਤੇ ਖੇਡੇ ਜਾ ਰਹੇ ਟੂਰਨਾਮੈਂਟ ’ਚ ਐਤਵਾਰ ਨੂੰ ਜਪਾਨ ਨਾਲ ਭਿੜੇਗਾ। ਪਾਕਿਸਤਾਨ ਦੇ ਦੋ ਮੈਚਾਂ ’ਚ ਸਿਰਫ਼ ਇਕ ਅੰਕ ਹੈ। ਭਾਰਤ ਅਤੇ ਪਾਕਿਸਤਾਨ ਪਿਛਲੀ ਵਾਰ ਮਸਕਟ ’ਚ ਖੇਡੇ ਗਏ ਟੂਰਨਾਮੈਂਟ ’ਚ ਸਾਂਝੇ ਜੇਤੂ ਬਣੇ ਸਨ। ਉਸ ਸਮੇਂ ਮੀਂਹ ਕਾਰਨ ਫਾਈਨਲ ਮੁਕਾਬਲਾ ਨਹੀਂ ਹੋ ਸਕਿਆ ਸੀ। -ਪੀਟੀਆਈ