ਟੋਕੀਓ: ਟੋਕੀਓ ਓਲੰਪਿਕ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਕੇਸਾਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਖੇਡ ਪ੍ਰਬੰਧਕਾਂ ਨੇ ਅੱਜ 19 ਨਵੇਂ ਕੇਸ ਰਿਪੋਰਟ ਹੋਣ ਦਾ ਐਲਾਨ ਕੀਤਾ ਹੈ। ਖੇਡਾਂ ਨਾਲ ਜੁੜੇ ਕਰੋਨਾ ਕੇਸਾਂ ਦੀ ਗਿਣਤੀ ਵਧ ਕੇ 106 ਹੋ ਗਈ ਚੈੱਕ ਗਣਰਾਜ ਦਾ ਚੌਥਾ ਖਿਡਾਰੀ ਰੋਡ ਸਾਈਕਲਿਸਟ ਮਿਸ਼ੇਲ ਲੇਜੇਲ ਕਰੋਨਾ ਪਾਜ਼ੇਟਿਵ ਨਿਕਲ ਆਇਆ ਹੈ। ਇਸ ਦੌਰਾਨ ਟੋਕੀਓ ਵਿੱਚ ਪਿਛਲੇ 24 ਘੰਟਿਆਂ ਦੌਰਾਨ 1359 ਨਵੇਂ ਕੇਸ ਰਿਪੋਰਟ ਹੋਏ ਹਨ। -ਪੀਟੀਆਈ