ਨਵੀਂ ਦਿੱਲੀ: ਸਰਕਾਰ ਨੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨਾਂ ਮੌਕੇ 22 ਅਗਸਤ ਨੂੰ ਭਾਰਤ ਅਤੇ ਵਿਸ਼ਵ ਇਲੈਵਨ ਵਿਚਾਲੇ ਮੈਚ ਕਰਵਾਉਣ ਦੀ ਤਜਵੀਜ਼ ਭੇਜੀ ਹੈ। ਸੂਤਰਾਂ ਅਨੁਸਾਰ ਭਾਰਤੀ ਅਤੇ ਵਿਦੇਸ਼ ਦੇ ਹਰਮਨਪਿਆਰੇ ਕ੍ਰਿਕਟਰਾਂ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਇਸ ਮੈਚ ਵਿੱਚ ਖਿਡਾਉਣ ਦੀ ਕੋਸ਼ਿਸ਼ ਕਰਨ ਲਈ ਸਭਿਆਚਾਰਕ ਮੰਤਰਾਲੇ ਵੱਲੋਂ ਬੀਸੀਸੀਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਬੰਧੀ ਬੀਸੀਸੀਆਈ ਦੇ ਸੂਤਰ ਨੇ ਕਿਹਾ, ‘‘ਸਾਨੂੰ ਸਰਕਾਰ ਤੋਂ ਭਾਰਤ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ 22 ਅਗਸਤ ਨੂੰ ਕ੍ਰਿਕਟ ਮੈਚ ਕਰਵਾਉਣ ਦੀ ਤਜਵੀਜ਼ ਮਿਲੀ ਹੈ। ਵਿਸ਼ਵ ਇਲੈਵਨ ਲਈ ਸਾਨੂੰ ਘੱਟੋ-ਘੱਟ 13-14 ਖਿਡਾਰੀਆਂ ਦੀ ਜ਼ਰੂਰਤ ਹੋਵੇਗੀ, ਜਿਸ ਲਈ ਸਾਨੂੰ ਉਨ੍ਹਾਂ ਦੀ ਉਪਲੱਬਧਤਾ ਬਾਰੇ ਪਤਾ ਕਰਨਾ ਪਵੇਗਾ।’’ -ਪੀਟੀਆਈ