ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 1 ਅਕਤੂਬਰ
ਪਿੰਡ ਸੋਹਾਣਾ ਦੀ ਵਸਨੀਕ ਮਹਿਰੀਨ ਕੌਰ ਬੈਦਵਾਣ ਨੇ ਮੁਹਾਲੀ ਜ਼ਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ’ਚ ਲਗਾਤਾਰ ਤੀਜੇ ਵਰ੍ਹੇ ਤਿੰਨ ਸੋਨ ਤਗਮੇ ਜਿੱਤੇ ਹਨ। ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਵਿਖੇ ਚੌਥੀ ਕਲਾਸ ਦੀ ਵਿਦਿਆਰਥਣ ਮਹਿਰੀਨ ਨੇ ਸੈਕਟਰ 69 ਦੇ ਸ਼ੈਮਰਾਕ ਸਕੂਲ ਦੇ ਸਪੋਰਟਸ ਕੰਪਲੈਕਸ ਵਿੱਚ ਹੋਈ ਚੈਂਪੀਅਨਸ਼ਿਪ ਦੌਰਾਨ ਨੌਂ ਤੋਂ ਗਿਆਰਾਂ ਸਾਲ ਉਮਰ ਵਰਗ ਦੇ ਰਿੰਕ ਰੇਸ ਇੱਕ ਲੈਪ, ਰਿੰਕ ਰੇਸ ਪੰਜ ਸੌ ਡੀ ਤੇ ਰੋਡ ਰੇਸ ਇੱਕ ਲੈਪ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਸੋਨ ਤਗਮੇ ਜਿੱਤੇ ਅਤੇ ਜ਼ਿਲ੍ਹਾ ਚੈਂਪੀਅਨ ਬਣੀ।