ਦੁਬਈ, 31 ਮਾਰਚ
ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਇੱਕ ਦਿਨਾ ਬੱਲਬਾਜ਼ਾਂ ਦੀ ਦਰਜਾਬੰਦੀ ’ਚ ਪਹਿਲੇ ਸਥਾਨ ’ਤੇ ਬਰਕਰਾਰ ਹੈ। ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਇੱਕ ਦਿਨਾ ਮੈਚਾਂ ’ਚ ਅਰਧ ਸੈਂਕੜੇ ਬਣਾਉਣ ਸਦਕਾ ਕੋਹਲੀ ਦੇ 870 ਅੰਕ ਹੋ ਗਏ ਹਨ। ਅੱਜ ਜਾਰੀ ਆਈਸੀਸੀ ਇੱਕ ਦਿਨਾ ਦਰਜਾਬੰਦੀ ਮੁਤਾਬਕ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਦੂਜੇ ਤੇ ਭਾਰਤ ਦਾ ਰੋਹਿਤ ਰੋਹਿਤ ਸ਼ਰਮਾ ਤੀਜੇ ਸਥਾਨ ’ਤੇ ਹਨ। ਲੋਕੇਸ਼ ਰਾਹੁਲ 31ਵੇਂ ਤੋਂ 27 ਸਥਾਨ ’ਤੇ ਪਹੁੰਚ ਗਿਆ ਹੈ। ਆਲਰਾਊਂਡਰ ਹਾਰਦਿਕ ਪਾਂਡਿਆ ਆਪਣੇ ਕਰੀਅਰ ਦੇ ਸਰਬੋਤਮ 42ਵੇਂ ਸਥਾਨ ’ਤੇ ਆ ਗਿਆ ਜਦਕਿ ਵਿਕਟਕੀਪਰ ਰਿਸ਼ਭ ਪੰਤ ਪਹਿਲੇ ਸੌ ਖਿਡਾਰੀਆਂ ’ਚ ਸ਼ਾਮਲ ਹੋ ਗਿਆ ਹੈ।
ਦੂਜੇ ਪਾਸੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (690 ਅੰਕ)ਇੱਕ ਸਥਾਨ ਹੇਠਾਂ ਖਿਸਕ ਕੇ ਚੌਥੇ ਸਥਾਨ ’ਤੇ ਚਲਾ ਗਿਆ ਹੈ। -ਪੀਟੀਆਈ