ਰਮੋਨਾ: ਲਿਥੂਆਨੀਆ ਦੇ ਮਾਈਕੋਲਾਸ ਅਲੇਕਨਾ ਨੇ ਓਕਲਾਹੋਮਾ ਥਰੋਅ ਸੀਰੀਜ਼ ਮੁਕਾਬਲੇ ਦੇ ਡਿਸਕਸ ਥਰੋਅ ਵਿੱਚ 1986 ’ਚ ਬਣਿਆ ਵਿਸ਼ਵ ਰਿਕਾਰਡ ਤੋੜ ਦਿੱਤਾ। ਇੱਕੀ ਸਾਲਾ ਦੇ ਮਾਈਕੋਲਾਸ ਨੇ ਐਤਵਾਰ ਨੂੰ ਡਿਸਕਸ ਨੂੰ 243 ਫੁੱਟ 11 ਇੰਚ (74.35 ਮੀਟਰ) ਦੀ ਦੂਰੀ ਤੱਕ ਸੁੱਟਿਆ ਅਤੇ ਛੇ ਜੂਨ 1986 ਵਿੱਚ ਬਣਾਏ ਜਰਮਨੀ ਦੇ ਜੁਰਗੇਨ ਸ਼ੁਲਟ ਦੇ 243 ਫੁੱਟ (74.08 ਮੀਟਰ) ਦੇ ਪਿਛਲੇ ਰਿਕਾਰਡ ਨੂੰ ਤੋੜਿਆ। -ਏਪੀ