ਮੈਡਰਿਡ: ਨੋਵਾਕ ਜੋਕੋਵਿਚ ਨੇ ਗੇਲ ਮੋਨਫਿਲਸ ਨੂੰ ਸਿੱਧੇ ਸੈੱਟਾਂ ’ਚ ਮਾਤ ਦਿੰਦਿਆਂ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸਰਬੀਆ ਦੇ ਜੋਕੋਵਿਚ ਨੇ ਦੂਜੇ ਗੇੜ ਦੇ ਮੈਚ ਵਿੱਚ ਮੋਨਫਿਲਸ ਨੂੰ 6-3, 6-2 ਨਾਲ ਹਰਾਉਣ ਮਗਰੋਂ ਇਸ ਨੂੰ ਸਾਲ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਰ ਦਿੱਤਾ ਹੈ। ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜੋਕੋਵਿਚ ਦਾ ਮੁਕਾਬਲਾ ਦੋ ਵਾਰ ਇਹ ਟੂਰਨਾਮੈਂਟ ਜਿੱਤ ਚੁੱਕੇ ਐਂਡੀ ਮੱਰੇ ਨਾਲ ਹੋਵੇਗਾ। ਐਂਡੀ ਮੱਰੇ ਡੈਨਿਸ ਸ਼ਾਪੋਵਾਲੋਵ ਨੂੰ 6-1, 3-6, 6-2 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ ਹੈ। ਇਸੇ ਦੌਰਾਨ ਰੂਸ ਦੇ ਕਾਰਲੋਸ ਅਲਕਰਾਜ ਨੇ ਨਿਕੋਲਾਸ ਬੇਸਿਲਸ਼ਿਵਲੀ ਨੂੰ 6-3, 7-5 ਨਾਲ ਹਰਾਉਂਦਿਆਂ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ। ਇਸ ਤੋਂ ਪਹਿਲਾਂ ਰੂਸ ਦੇ ਆਂਦਰੇ ਰੂਬਲੇਵ ਨੇ 6-3, 3-6, 6-4ਬਰਤਾਨੀਆ ਦੇ ਜੈਕ ਡਰੈਪਰ ਨੂੰ 2-6, 6-4, 7-5 ਨਾਲ ਹਰਾ ਕੇ ਤੀਜੇ ਗੇੜ ’ਚ ਪ੍ਰਵੇਸ਼ ਕੀਤਾ। ਮਾਰਿਨ ਸਿਲਿਚ ਨੇ ਐਲਬਰਟ ਰਾਮੋਸ ਵਿਨੋਲਾਸ ਨੂੰ 6-3, 3-6, 6-4 ਨਾਲ ਹਰਾਇਆ ਜਦਕਿ ਅਮਰੀਕਾ ਦੇ ਫਰਾਂਸੇਸ ਟਿਯਾਫੋ ਅਤੇ ਜੇਨਸਨ ਬਰੁਕਸਬੀ ਆਪਣੇ ਪਹਿਲੇ ਦੌਰ ਦੇ ਮੈਚਾਂ ਵਿੱਚ ਹੀ ਹਾਰ ਗਏ। ਇੱਕ ਹੋੋਰ ਮੈਚ ਵਿੱਚ ਅਮਰੀਕਾ ਦੇ ਸੇਬੈਸਟੀਅਨ ਕੋਰਡਾ ਨੇ ਹਮਵਤਨ ਰੀਲੀ ਓਪੋਲਕਾ ਨੂੰ 6-3, 6-2 ਨਾਲ ਹਰਾਇਆ। -ਏਪੀ