ਨਵੀਂ ਦਿੱਲੀ: ਸੰਜੂ ਸੈਮਸਨ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਹੋਣਗੇ ਜਦੋਂਕਿ ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਸਣੇ ਕਈ ਖਿਡਾਰੀਆਂ ਦੇ ਕਰਾਰ ਨਵਿਆਏ ਨਹੀਂ ਗਏ। ਹਾਲਾਂਕਿ ਚੇਨੱਈ ਸੁਪਰ ਕਿੰਗਜ਼ ਨੇ ਸੁਰੇਸ਼ ਰੈਣਾ ਨੂੰ ਟੀਮ ਵਿਚ ਬਰਕਰਾਰ ਰੱਖਿਆ ਹੈ। ਅੱਠ ਟੀਮਾਂ ਲਈ ਆਈਪੀਐਲ-14 ਵਿਚ ਜਿਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ ਜਾਂ ਬਾਹਰ ਭੇਜਿਆ ਗਿਆ ਹੈ, ਦੀ ਸੂਚੀ ਦੇਣ ਦੀ ਆਖ਼ਰੀ ਮਿਆਦ ਬੁੱਧਵਾਰ ਸੀ। -ਪੀਟੀਆਈ