ਚੇਨੱਈ, 18 ਅਪਰੈਲ
ਆਈਪੀਐੱਲ ਦੇ ਖੇਡੇ ਇਕ ਮੁਕਾਬਲੇ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 38 ਦੌੜਾਂ ਨਾਲ ਹਰਾ ਦਿੱਤਾ। ਆਰਸੀਬੀ ਦੀ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਪਹਿਲਾਂ ਖੇਡਦਿਆਂ ਚਾਰ ਵਿਕਟਾਂ ਦੇ ਨੁਕਸਾਨ ਨਾਲ 204 ਦੌੜਾਂ ਬਣਾਈਆਂ। ਗਲੈਨ ਮੈਕਸਵੈਲ ਨੇ 78 ਤੇ ਏਬੀ ਡੀਵਿਲੀਅਰਜ਼ ਨੇ ਨਾਬਾਦ 76 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ 166/8 ਦਾ ਸਕੋਰ ਹੀ ਬਣਾ ਸਕੀ। ਟੀਮ ਲਈ ਆਂਦਰੇ ਰਸਲ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਆਰਸੀਬੀ ਲਈ ਜੇਮੀਸਨ ਨੇ ਤਿੰਨ ਜਦੋਂਕਿ ਯੁਜ਼ਵੇਂਦਰ ਚਹਿਲ ਤੇ ਐੱਚ.ਪਟੇਲ ਨੇ ਦੋ-ਦੋ ਵਿਕਟਾਂ ਲਈਆਂ -ਪੀਟੀਆਈ