ਪੱਤਰ ਪ੍ਰੇਰਕ
ਪਟਿਆਲਾ, 12 ਮਈ
ਪਟਿਆਲਾ ਲੋਕ ਸਭਾ ਹਲਕੇ ਵਿੱਚ ਭਾਜਪਾ ਆਗੂ ਬੀਬੀ ਪ੍ਰਨੀਤ ਕੌਰ ਦਾ ਪ੍ਰਭਾਵ ਖਤਮ ਕਰਨ ਲਈ ਪਟਿਆਲਾ ਨਾਲ ਸਬੰਧਿਤ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਮਹਿਲਾ ਪ੍ਰਧਾਨ ਰੰਧਾਵਾ ਕਹਿੰਦੇ ਹਨ ਕਿ ਉਸ ਦਾ ਸਹੁਰਾ ਤੇ ਪੇਕਾ ਘਰ ਟਕਸਾਲੀ ਕਾਂਗਰਸੀਆਂ ਨਾਲ ਭਰਿਆ ਗਿਆ ਹੈ, ਪਰ ਉਹ ਮੋਤੀ ਮਹਿਲ ਵਾਂਗ ਮੌਕਾਪ੍ਰਸਤ ਨਹੀਂ ਹੋ ਸਕਦੀ। ਉਹ ਪੂਰੇ ਪੰਜਾਬ ਵਿਚ ਮਹਿਲਾ ਕਾਂਗਰਸ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਕੇ ਮੋਰਚਾ ਸੰਭਾਲ ਰਹੀ ਹੈ। ਉਹ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਆਪਣਾ ਚੈਲੰਜ ਪੂਰਾ ਕਰੇਗੀ।