ਨਵੀਂ ਦਿੱਲੀ, 12 ਅਗਸਤ
ਭਾਰਤ ਦੀ ਕੌਮੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ ਛੇ ਖਿਡਾਰੀਆਂ ਨੂੰ ਕਰੋਨਾ ਹੋਣ ਦੇ ਬਾਵਜੂਦ ਟੀਮ ਦਾ ਸਿਖਲਾਈ ਕੈਂਪ 19 ਅਗਸਤ ਤੋਂ ਬੰਗਲੌਰ ਵਿਚ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਬੰਗਲੌਰ ਦੇ ਸਾਈ ਕੇਂਦਰ ਵਿੱਚ ਮਹਿਲਾ ਹਾਕੀ ਟੀਮ ਦਾ ਵੀ ਟ੍ਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਹੈ।