ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਅਪਰੈਲ
ਬਾਬੈਨ ਅਨਾਜ ਮੰਡੀ ਵਿੱਚ ਸੁਸਤ ਰਫ਼ਤਾਰ ਨਾਲ ਹੋ ਰਹੀ ਕਣਕ ਦੀ ਫਸਲ ਦੀ ਚੁਕਾਈ ਦਾ ਮਾਮਲਾ ਮੁੱਖ ਮੰਤਰੀ ਦੇ ਕੋਲ ਆਉਣ ਤੋਂ ਬਾਅਦ ਕੁਝ ਸੁਧਾਰ ਹੋਇਆ ਹੈ। ਮੁੱਖ ਮੰਤਰੀ ਦਫਤਰ ਦੇ ਹੁਕਮਾਂ ’ਤੇ ਬਾਬੈਨ ਅਨਾਜ ਮੰਡੀ ਵਿੱਚ ਕਣਕ ਦੀ ਚੁਕਾਈ ਵਿਚ ਤੇਜ਼ੀ ਆ ਗਈ ਹੈ ਤੇ ਦੋ ਦਿਨਾਂ ਵਿਚ ਹੀ ਅਨਾਜ ਮੰਡੀ ’ਚ ਦੋ ਲੱਖ ਕੱਟਿਆਂ ਦੀ ਚੁਕਾਈ ਹੋ ਗਈ ਹੈ। ਇਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ ਹੈ।