ਨਵੀਂ ਦਿੱਲੀ, 22 ਜੁਲਾਈ
ਟੋਕੀਓ ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਤੋਂ ਆਗਾਜ਼ ਹੋ ਰਿਹਾ ਹੈ ਤੇ ਅਸੀਂ ਇਸ ਖੇਡ ਮਹਾਂਕੁੰਭ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਨੂੰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਅੱਜ ਅਸੀਂ 1988, 1992 ਤੇ 1996 ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਕੁਝ ਅਹਿਮ ਬਿੰਦੂਆਂ ਤੇ ਰੌਚਕ ਪਹਿਲੂਆਂ ਨੂੰ ਪਾਠਕਾਂ ਦੀ ਨਜ਼ਰ ਕਰਾਂਗੇ।
1988 ਸਿਓਲ ਓਲੰਪਿਕ
* ਉੱਤਰੀ ਕੋਰੀਆ ਨੇ ਇਨ੍ਹਾਂ ਖੇਡਾਂ ਦਾ ਬਾਈਕਾਟ ਕੀਤਾ ਸੀ। ਕਿਊਬਾ, ਇਥੋਪੀਆ ਤੇ ਨਿਕਾਰਾਗੁਆ ਨੇ ਵੀ ਉਸ ਦਾ ਸਾਥ ਦਿੱਤਾ।
* ਟੈਨਿਸ ਨੇ 64 ਸਾਲਾਂ ਮਗਰੋਂ ਓਲੰਪਿਕ ਵਿਚ ਵਾਪਸੀ ਕੀਤੀ ਤੇ ਜਰਮਨੀ ਦੀ ਸਟੈਫੀ ਗ੍ਰਾਫ਼ ਨੇ ਓਲੰਪਿਕ ਤਗ਼ਮਾ ਜਿੱਤ ਕੇ ਆਪਣਾ ਗਰੈਂਡ ਸਲੈਮ ਟੈਨਿਸ ਸੈਸ਼ਨ ਸਮਾਪਤ ਕੀਤਾ।
* ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਦੇ ਸੇਵਨ ਲਈ 10 ਅਥਲੀਟਾਂ ਦੇ ਖੇਡਣ ’ਤੇ ਪਾਬੰਦੀ ਲਾ ਦਿੱਤੀ ਗਈ।
* ਕੈਨੇਡਾ ਦੇ ਬੈੱਨ ਜੌਹਨਸਨ ਨੇ 100 ਮੀਟਰ ਸਪ੍ਰਿੰਟ ਵਿੱਚ ਵਿਸ਼ਵ ਰਿਕਾਰਡ ਬਣਾਇਆ, ਪਰ ਸਟੇਰੌਇਡ ਦੀ ਵਰਤੋਂ ਲਈ ਜਾਂਚ ਦੌਰਾਨ ਪਾਜ਼ੇਟਿਵ ਨਿਕਲ ਆਉਣ ਮਗਰੋਂ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।
* ਸਵੀਡਨ ਦੀ ਤਲਵਾਰਬਾਜ਼ ਕਰਸਟਿਨ ਪਾਮ ਸੱਤ ਓਲੰਪਿਕ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਾਲੀ ਪਹਿਲੀ ਮਹਿਲਾ ਬਣੀ।
1992 ਬਾਰਸੀਲੋਨਾ ਓਲੰਪਿਕ
* ਜਰਮਨੀ ਨੇ 1964 ਦੀਆਂ ਓਲੰਪਿਕ ਖੇਡਾਂ ਮਗਰੋਂ ਪਹਿਲੀ ਵਾਰ ਸਾਂਝਾ ਖੇਡ ਦਸਤਾ ਭੇਜਿਆ।
* ਬੈਡਮਿੰਟਨ ਤੇ ਮਹਿਲਾ ਜੂਡੋ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ।
* ਚੀਨੀ ਤੈਰਾਕ ਫੂ ਮਿੰਗਕਿਸੀਆ 13 ਸਾਲ ਦੀ ਉਮਰੇ ਸਭ ਤੋਂ ਘੱਟ ਉਮਰ ਵਿੱਚ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਖਿਡਾਰੀ ਬਣਿਆ।
1996 ਐਟਲਾਂਟਾ ਓਲੰਪਿਕ
* ਲਿਏਂਡਰ ਪੇਸ ਨੇ ਟੈਨਿਸ ਦੇ ਸਿੰਗਲਜ਼ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਓਲੰਪਿਕ ਵਿੱਚ ਭਾਰਤ ਦੇ 16 ਸਾਲਾਂ ਦੇ ਤਗ਼ਮੇ ਦੇ ਸੋਕੇ ਨੂੰ ਖ਼ਤਮ ਕੀਤਾ। ਪੇਸ, 1952 ਵਿੱਚ ਕੁਸ਼ਤੀ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਖਸ਼ਾਭਾ ਦਾਦਾਸਾਹੇਬ ਜਾਧਵ ਮਗਰੋਂ ਵਿਅਕਤੀਗਤ ਮੁਕਾਬਲੇ ਵਿੱਚ ਓਲੰਪਿਕ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ।
* ਮੁੱਕੇਬਾਜ਼ ਦਿੱਗਜ ਮੁਹੰਮਦ ਅਲੀ ਨੇ ਓਲੰਪਿਕ ਮਸ਼ਾਲ ਜਗਾਈ।
* ਇਨ੍ਹਾਂ ਖੇਡਾਂ ਵਿੱਚ ਪਹਿਲੀ ਵਾਰ 197 ਮਾਨਤਾ ਪ੍ਰਾਪਤ ਰਾਸ਼ਟਰੀ ਓਲੰਪਿਕ ਕਮੇਟੀਆਂ ਨੇ ਸ਼ਮੂਲੀਅਤ ਕੀਤੀ।
* ਅਮਰੀਕਾ ਦੇ ਕਾਰਲ ਲੁਇਸ ਨੇ ਟਰੈਕ ਐਂਡ ਫੀਲਡ ਵਿੱਚ ਆਪਣਾ ਨੌਵਾਂ ਸੋਨ ਤਗ਼ਮਾ ਜਿੱਤਿਆ। -ਪੀਟੀਆਈ