ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਮਾਰਚ
ਵਰਚਿਉਸ ਕਲੱਬ (ਇੰਡੀਆ) ਵੱਲੋਂ ਮਰਹੂਮ ਕੌਮਾਂਤਰੀ ਖਿਡਾਰੀ ਗੋਲਡਨ ਗੁਲਾਬ ਸਿੰਘ ਦੀ ਯਾਦ ਵਿੱਚ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਸਿਰਸਾ ਨੇ ਚੌਟਾਲਾ ਨੂੰ 60-34 ਦੇ ਫਰਕ ਨਾਲ ਹਰਾ ਕੇ ਓਵਰਆਲ ਜਿੱਤ ਦਰਜ ਕੀਤੀ। ਚੌਟਾਲਾ ਦੀ ਟੀਮ ਰਨਰਅੱਪ ਅਤੇ ਡੱਬਵਾਲੀ ਦੀ ਟੀਮ ਤੀਸਰੇ ਨੰਬਰ ’ਤੇ ਰਹੀ। ਅਬੁੱਬਸ਼ਹਿਰ ਦੇ 61 ਸਾਲਾ ਨੈਸ਼ਨਲ ਖਿਡਾਰੀ ਓਮ ਪ੍ਰਕਾਸ਼ ਗੋਦਾਰਾ ਨੂੰ ਵਰਚਿਉਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਟੂਰਨਾਮੇੈਟ ’ਚ ਡੱਬਵਾਲੀ, ਸਿਰਸਾ, ਚੌਟਾਲਾ, ਗੋਰੀਵਾਲਾ ਅਤੇ ਅਬੁੱਬਸ਼ਹਿਰ ਤੋਂ ਲੜਕੇ-ਲੜਕੀਆਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ। ਪੂਨਮ ਗੋਰੀਵਾਲਾ ਨੂੰ ਬਿਹਰਤੀਨ ਖਿਡਾਰੀ ਐਲਾਨਿਆ ਗਿਆ। ਟੂਰਨਾਮੈਂਟ ਦਾ ਉਦਘਾਟਨ ਗੋਲਡਨ ਗੁਲਾਬ ਸਿੰਘ ਦੀ ਤਸਵੀਰ ’ਤੇ ਫੁੱਲ ਚੜ੍ਹਾ ਕੇ ਉਨ੍ਹਾਂ ਦੀ ਪੁੱਤਰੀ ਵਰਿੰਦਰ ਕੌਰ ਨੇ ਕੀਤਾ ਸੀ। ਕਲੱਬ ਪ੍ਰਧਾਨ ਸੋਨੂ ਬਜਾਜ ਨੇ ਦੱਸਿਆ ਕਿ ਕਲੱਬ ਦੁਆਰਾ ਛੇਤੀ ਹੀ ਗੋਲਡਨ ਗੁਲਾਬ ਸਿੰਘ ਦੀ ਮੂਰਤੀ ਸਰਕਾਰੀ ਸਕੂਲ ਦੇ ਖੇਡ ਮੈਦਾਨ ’ਚ ਸਥਾਪਤ ਕੀਤੀ ਜਾਵੇਗੀ।