ਮੁੰਬਈ:
ਸੱਜ-ਵਿਆਹੀ ਗਾਇਕਾ ਨੇਹਾ ਕੱਕੜ ਨੇ ਅੱਜ ਇੰਸਟਾਗ੍ਰਾਮ ਖਾਤੇ ’ਤੇ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਸਮੇਤ ਵਿਆਹ ਤੋਂ ਬਾਅਦ ਆਪਣੇ ਪਹਿਲੇ ਕਰਵਾ ਚੌਥ ਦੇ ਜਸ਼ਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਨੇਹਾ ਨੇ ਤਸਵੀਰਾਂ ਨਾਲ ਲਿਖਿਆ, ‘‘ਪਤੀ ਰੋਹਨਪ੍ਰੀਤ ਸਿੰਘ ਨਾਲ ਮੇਰਾ ਪਹਿਲਾ ਕਰਵਾ ਚੌਥ।’’ ਨੇਹਾ ਨੇ ਇਸ ਤਿਊਹਾਰ ਮੌਕੇ ਲਾਲ ਰੰਗ ਦਾ ਸਲਵਾਰ ਸੂਟ ਅਤੇ ਸੁਨਹਿਰੇ ਝੁਮਕੇ ਪਹਿਨੇ।
-ਆਈਏਐੱਨਅੇੱਸ