ਮੁੰਬਈ: ਕ੍ਰਿਕਟ ਖਿਡਾਰੀ ਕਪਿਲ ਦੇਵ ਦੇ ਜੀਵਨ ’ਤੇ ਅਧਾਰਿਤ ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਫਿਲਮ ‘83’ ਨੇ ਹੁਣ ਤੱਕ ਦੇਸ਼ ਭਰ ਵਿੱਚ ਸੌ ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਰਿਲੀਜ਼ ਹੋਇਆਂ ਅੱਜ 17 ਦਿਨ ਹੋ ਗਏ ਹਨ। ਫਿਲਮ ਹਿੰਦੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਨਾਲ ਜੁੜੀਆਂ ਨਿਰਮਾਣ ਕੰਪਨੀਆਂ ਵੱਜੋਂ ਇੱਕ ਰਿਲਾਇੰਸ ਐਂਟਰਟੇਨਮੈਂਟ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਕੰਪਨੀ ਨੇ ਟਵੀਟ ਕੀਤਾ, ‘ਫਿਲਮ ‘83’ ਨੇ ਭਾਰਤ ਵਿੱਚ ਸ਼ਤਕ ਬਣਾ ਲਿਆ ਹੈ।’ ਹਾਲਾਂਕਿ ਫਿਲਮ ਜਗਤ ਦੇ ਆਲੋਚਕਾਂ ਵੱਲੋਂ ਸ਼ੁਰੂਆਤੀ ਦਿਨਾਂ ਦੌਰਾਨ ਇਸ ਫਿਲਮ ਨੂੰ ਫਲਾਪ ਦੱਸਿਆ ਜਾ ਰਿਹਾ ਸੀ, ਕਿਉਂਕਿ ਇਸ ਦੇ ਨਾਲ ਹੀ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’ ਨੇ ਮੁਕਾਬਲਤਨ ਵਧੀਆ ਕਮਾਈ ਕੀਤੀ ਸੀ। -ਪੀਟੀਆਈ