ਮੁੰਬਈ: ਮਸ਼ਹੂਰ ਬੌਲੀਵੁੱਡ ਫ਼ਨਕਾਰ ਕੁਮਾਰ ਸਾਨੂ ਦਾ ਮੰਨਣਾ ਹੈ ਕਿ ਕੋਈ ਵੱਡੀ ਮਿਊਜ਼ਿਕ ਕੰਪਨੀ ਪਿੱਠਵਰਤੀ ਗਾਇਕੀ ਵਿੱਚ ਵੱਡੀ ਭੂਮਿਕਾ ਨਿਭਾਅ ਸਕਦੀ ਹੈ ਪਰ ਗਾਇਕੀ ’ਚ ਟਿਕੇ ਰਹਿਣ ਲਈ ਕੰਪਨੀ ਦਾ ਨਾਮ ਕੰਮ ਨਹੀਂ ਆਉਂਦਾ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਸਾਨੂ ਨੇ ਆਖਿਆ,‘‘ਕਿਸੇ ਵੱਡੀ ਕੰਪਨੀ ਦਾ ਨਾਮ ਤੁਹਾਨੂੰ ਕੁਝ ਪੱਖਾਂ ਤੋਂ ਕਾਮਯਾਬ ਤਾਂ ਬਣਾ ਸਕਦਾ ਹੈ ਪਰ ਗਾਇਕੀ ਦੇ ਖੇਤਰ ਵਿੱਚ ਟਿਕੇ ਰਹਿਣ ਲਈ ਤੁਹਾਡੇ ਕੋਲ ਹੁਨਰ ਤੇ ਕਲਾ ਹੋਣੀ ਚਾਹੀਦੀ ਹੈ।
-ਆਈਏਐੱਨਐੱਸ