ਮੁੰਬਈ, 9 ਸਤੰਬਰ
ਬੌਲੀਵੁਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫਿਲਮ ਬ੍ਰਹਮਾਸਤਰ ਅੱਜ ਰਿਲੀਜ਼ ਹੋਈ ਪਰ ਇਹ ਫਿਲਮ ਰਿਲੀਜ਼ ਹੋਣ ਦੇ ਤਿੰਨ ਘੰਟੇ ਬਾਅਦ ਹੀ ਆਨਲਾਈਨ ਲੀਕ ਹੋ ਗਈ। ਇਹ ਫਿਲਮ 410 ਕਰੋੜ ਰੁਪਏ ਦੇ ਬਜਟ ਨਾਲ ਤਿਆਰ ਕੀਤੀ ਗਈ ਹੈ, ਹਾਈ ਕੁਆਲਿਟੀ ਦੀ ਇਹ ਫਿਲਮ ਕਈ ਪਾਈਰੇਸੀ ਸਾਈਟਸ ’ਤੇ ਮੌਜੂਦ ਹੈ। ਰਿਪੋਰਟ ਅਨੁਸਾਰ ਆਨਲਾਈਨ ਲੀਕ ਹੋਣ ਕਾਰਨ ਇਸ ਫਿਲਮ ਦੀ ਬਾਕਸ ਆਫਿਸ ਕੁਲੈਕਸ਼ਨ ’ਤੇ ਅਸਰ ਪੈ ਸਕਦਾ ਹੈ।