ਮੁੰਬਈ, 10 ਅਗਸਤ
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਨੇਹਾ ਸ਼ਰਮਾ ਦੋਵੇਂ ਪਹਿਲੀ ਵਾਰ ‘ਜੋਗੀਰਾ ਸਾਰਾ ਰਾ ਰਾ’ ’ਚ ਇਕੱਠੇ ਦਿਖਾਈ ਦੇਣਗੇ। ਇਹ ਫਿਲਮ ਕੁਸ਼ਾਨ ਨੰਦੀ ਵੱਲੋਂ ਬਣਾਈ ਜਾ ਰਹੀ ਹੈ। 2017 ’ਚ ਆਈ ਫਿਲਮ ‘ਬਾਬੂਮੋਸ਼ਾਈ ਬੰਦੂਕਬਾਜ਼’ ਤੋਂ ਬਾਅਦ ਨਵਾਜ਼ ਤੇ ਕੁਸ਼ਾਨ ਇਕੱਠੇ ਕੰਮ ਕਰ ਰਹੇ ਹਨ। ‘ਜੋਗੀਰਾ ਸਾਰਾ ਰਾ ਰਾ’ ਰੁਮਾਂਟਿਕ-ਕਾਮੇਡੀ ਫਿਲਮ ਹੋਵੇਗੀ। ਨਵਾਜ਼ੂਦੀਨ ਨੇ ਟਵੀਟ ਕਰਦਿਆਂ ਦੱਸਿਆ, ‘ਅਜਿਹਾ ਕਾਮੇਡੀ-ਰੁਮਾਂਸ ਜਿਸ ਨਾਲ ਤੁਹਾਡੀਆਂ ਵੱਖੀਆਂ ਦੁਖਣ ਲੱਗ ਪੈਣਗੀਆਂ। ਡਾਇਰੈਕਟਰ ਕੁਸ਼ਾਨ ਨੰਦੀ ਵੱਲੋਂ ਅਗਲੀ ਫਿਲਮ ‘ਜੋਗੀਰਾ ਸਾਰਾ ਰਾ ਰਾ’ ਦਾ ਐਲਾਨ ਕਰ ਦਿੱਤਾ ਗਿਆ ਹੈ।’ ਨਈਮ ਏ ਸਿੱਦੀਕੀ ਤੇ ਕਿਰਨ ਸ਼ਿਆਮ ਸ਼ਰਾਫ ਫਿਲਮ ਦੇ ਨਿਰਮਾਤਾ ਹਨ ਤੇ ਫਿਲਮ ਦੀ ਕਹਾਣੀ ਗ਼ਾਲਬਿ ਅਸਦ ਭੋਪਾਲੀ ਵੱਲੋਂ ਲਿਖੀ ਗਈ ਹੈ। ਕੁਸ਼ਾਨ ਨੇ ਦੱਸਿਆ ਕਿ ‘ਜੋਗੀਰਾ ਸਾਰਾ ਰਾ ਰਾ’ ਇੱਕ ਬੇਮੇਲ ਜੋੜੇ ਦੀ ਕਹਾਣੀ ਹੈ। ਨੇਹਾ ਸ਼ਰਮਾ ਨੇ ਕਿਹਾ ਕਿ ਇਹ ਫਿਲਮ ਪ੍ਰੇਮ, ਜ਼ਿੰਦਗੀ ਤੇ ਹਾਸੇ ਨਾਲ ਭਰਪੂਰ ਹੋਵੇਗੀ। ਇਹ ਫਿਲਮ ਅਗਲੇ ਸਾਲ ਫਰਵਰੀ ’ਚ ਰਿਲੀਜ਼ ਕੀਤੀ ਜਾਵੇਗੀ।
-ਪੀਟੀਆਈ