ਚੇਨੱਈ: ਨਿਰਦੇਸ਼ਕ ਉਨੀਕ੍ਰਿਸ਼ਨਨ ਦੀ ਨਵੀਂ ਮਲਿਆਲਮ ਫਿਲਮ ‘ਅਰਾਤੂ’ 18 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਮੋਹਨ ਲਾਲ ਅਤੇ ਸ਼ਰਧਾ ਸ਼੍ੀਨਾਥ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਮੋਹਨ ਲਾਲ ਨੇ ਇੰਸਟਾਗ੍ਰਾਮ ਜ਼ਰੀਏ ਇਹ ਐਲਾਨ ਕਰਦਦਆਂ ਕਿਹਾ, ‘‘ਫਿਲਮ ‘ਅਰਾਤੂ’ 18 ਫਰਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।’’ ਹਾਲ ਹੀ ’ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਵਿਚ ਸ਼ਰਧਾ ਸ਼੍ਰੀਨਾਥ ਆਈਏਐੱਸ ਅਫਸਰ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਫਿਲਮ ਐਕਸ਼ਨ ਅਤੇ ਕਾਮੇਡੀ ਭਰਪੂਰ ਹੋਵੇਗੀ। -ਆਈਏਐੱਨਐੱਸ