ਮੁੰਬਈ, 20 ਜੁਲਾਈ
ਕੈਟਰੀਨਾ ਕੈਫ਼, ਇਸ਼ਾਨ ਖੱਟਰ ਤੇ ਸਿਧਾਂਤ ਚਤੁਰਵੇਦੀ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਫੋਨ ਭੂਤ’ ਬਾਰੇ ਅੱਜ ਨਿਰਮਾਤਾਵਾਂ ਨੇ ਐਲਾਨ ਕਰ ਦਿੱਤਾ ਹੈ।
ਇਸ ਦੇ ਨਿਰਦੇਸ਼ਕ ‘ਮਿਰਜ਼ਾਪੁਰ’ ਬਣਾਉਣ ਵਾਲੇ ਗੁਰਮੀਤ ਸਿੰਘ ਹਨ। ‘ਐਕਸਲ ਐਂਟਰਟੇਨਮੈਂਟ’ ਦੇ ਬੈਨਰ ਹੇਠ ਫ਼ਿਲਮ ਦਾ ਨਿਰਮਾਣ ਫਰਹਾਨ ਅਖ਼ਤਰ ਤੇ ਰਿਤੇਸ਼ ਸਿਧਵਾਨੀ ਕਰਨਗੇ। ਕਹਾਣੀ ਇਕ ਰਹੱਸਮਈ ਕਾਮੇਡੀ ਡਰਾਮਾ ਹੈ। ਫਰਹਾਨ ਨੇ ਟਵਿੱਟਰ ਉਤੇ ਤਿੰਨਾਂ ਅਦਾਕਾਰਾਂ ਦੀ ਅੱਜ ਇਕ ਫੋਟੋ ਸਾਂਝੀ ਕੀਤੀ ਤੇ ਫ਼ਿਲਮ ਦਾ ਐਲਾਨ ਕੀਤਾ। ਇਸ ਨੂੰ 2021 ਵਿਚ ਰਿਲੀਜ਼ ਕੀਤਾ ਜਾਵੇਗਾ। ਸਿਧਾਂਤ (27) ਦੇ ਕੰਮ ਦੀ ‘ਗਲੀ ਬੁਆਏ’ ਵਿਚ ਕਾਫ਼ੀ ਤਾਰੀਫ਼ ਹੋਈ ਸੀ। ‘ਧੜਕ’ ਦੇ ਸਟਾਰ ਇਸ਼ਾਨ (24) ਨੇ ਦੱਸਿਆ ਕਿ ਫ਼ਿਲਮ ਲਈ ਫੋਟੋਆਂ ਲੌਕਡਾਊਨ ਤੋਂ ਪਹਿਲਾਂ ਖਿੱਚੀਆਂ ਗਈਆਂ ਸਨ। ਫ਼ਿਲਮ ਦੀ ਕਹਾਣੀ ਰਵੀ ਸ਼ੰਕਰਨ ਤੇ ਜਸਵਿੰਦਰ ਸਿੰਘ ਬਾਠ ਨੇ ਲਿਖੀ ਹੈ।
ਕੈਟਰੀਨਾ (36) ਪਹਿਲੀ ਵਾਰ ਇਸ ਸ਼੍ਰੇਣੀ ਦੀ ਫ਼ਿਲਮ ਕਰ ਰਹੀ ਹੈ। ਇਸ਼ਾਨ ਮੀਰਾ ਨਾਇਰ ਦੀ ਬੀਬੀਸੀ ਸੀਰੀਜ਼ ‘ਏ ਸੂਟੇਬਲ ਬੁਆਏ’ ਤੇ ਸਿਧਾਂਤ ‘ਬੰਟੀ ਔਰ ਬਬਲੀ’ ਦੀ ਅਗਲੀ ਕੜੀ ਵਿਚ ਵੀ ਨਜ਼ਰ ਆਉਣਗੇ। -ਪੀਟੀਆਈ