ਮੁੰਬਈ: ਅਦਾਕਾਰ ਅਜੈ ਦੇਵਗਨ ਨੇ ਕਿਹਾ ਕਿ ਅਦਾਕਾਰੀ ਹੋਵੇ ਜਾਂ ਨਿਰਦੇਸ਼ਨ ਉਸ ਨੂੰ ਨਿਯਮ ਤੋੜਨੇ ਪਸੰਦ ਹਨ ਕਿਉਂਕਿ ਸਿਨੇਮਾ ਵਿੱਚ ਕੁਝ ਨਵੇਂ ਦੀ ਭਾਲ ਕਰਨਾ ਚੰਗੀ ਗੱਲ ਹੈ। 53 ਸਾਲਾ ਅਦਾਕਾਰ ਆਪਣੇ ਨਿਰਦੇਸ਼ਨ ਹੇਠ ‘ਰਨਵੇਅ 34’ ਲੈ ਕੇ ਆ ਰਿਹਾ ਹੈ। ਫਿਲਮ ਵਿੱਚ ਅਜੈ ਇੱਕ ਪਾਇਲਟ ਦੀ ਭੂਮਿਕਾ ਨਿਭਾਅ ਰਿਹਾ ਹੈ, ਜਿਸ ਦਾ ਜਹਾਜ਼ ਕੌਮਾਂਤਰੀ ਉਡਾਣ ਵੇਲੇ ਇੱਕ ਰਹੱਸਮਈ ਰੂਟ ’ਤੇ ਪੈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚਲਾ ਉਸ ਦਾ ਵਿਕਰਾਂਤ ਖੰਨਾ ਦਾ ਕਿਰਦਾਰ ਇੱਕ ਦਲੇਰ ਪਾਇਲਟ ਹੈ। ਅਜੈ ਨੇ ਕਿਹਾ, ‘ਮੈਨੂੰ ਮੇਰਾ ਕਿਰਦਾਰ ਪਸੰਦ ਹੈ।’ -ਪੀਟੀਆਈ