ਮੁੰਬਈ: ਬੌਲੀਵੁੱਡ ਹਸਤੀਆਂ ਨੇ ਅੱਜ ਅਦਾਕਾਰਾ ਕੈਟਰੀਨਾ ਕੈਫ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਮਾਧੁਰੀ ਦੀਕਸ਼ਤ ਨੇ ਆਖਿਆ,‘‘ਜਨਮ ਦਿਨ ਦੀਆਂ ਵਧਾਈਆਂ ਕੈਟਰੀਨਾ।’’ ਕਰੀਨਾ ਕਪੂਰ ਖਾਨ ਨੇ ਆਖਿਆ,‘‘ਸਭ ਤੋਂ ਸ਼ਾਨਦਾਰ ਸੁਪਰਸਟਾਰ। ਜਨਮ ਦਿਨ ਮੁਬਾਰਕ ਹੋਵੇ।’’ ਜੈਕਲਿਨ ਫਰਨਾਂਡੇਜ਼ ਨੇ ਆਖਿਆ,‘‘ਕੈਟਰੀਨਾ ਜਨਮ ਦਿਨ ਦੀ ਵਧਾਈ ਹੋਵੇ। ਹਮੇਸ਼ਾਂ ਚਮਕਦੇ ਰਹੋ।’’ ਇਸ ਦੌਰਾਨ ਸੋਨਮ ਕਪੂਰ, ਨਿਮਰਤ ਕੌਰ, ਕਿਆਰ ਅਡਵਾਨੀ, ਜ਼ੋਆ ਅਖ਼ਤਰ, ਰਮੇਸ਼ ਤੁਰਾਨੀ ਤੇ ਹੋਰਨਾਂ ਨੇ ਅਦਾਕਾਰਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। -ਆਈਏਐੱਨਐੱਸ