ਮੁੰਬਈ, 23 ਅਕਤੂਬਰ
ਮਰਹੂਮ ਕਾਮੇਡੀਅਨ ਮਹਿਮੂਦ ਅਲੀ ਦੀ ਭੈਣ ਤੇ ਅਦਾਕਾਰਾ ਮੀਨੂੰ ਮੁਮਤਾਜ਼ (79) ਦਾ ਅੱਜ ਕੈਨੇਡਾ ਵਿੱਚ ਦੇਹਾਂਤ ਹੋ ਗਿਆ। ਉਸ ਦੇ ਭਰਾ ਅਨਵਰ ਅਲੀ ਨੇ ਕਿਹਾ, ‘ਇਹ ਦੱਸਦਿਆਂ ਅਫਸੋਸ ਹੈ ਕਿ ਮੇਰੀ ਪਿਆਰੀ ਭੈਣ ਮੀਨੂੰ ਮੁਮਤਾਜ਼ ਦਾ ਕੁਝ ਮਿੰਟ ਪਹਿਲਾਂ (ਕੈਨੇਡਾ ਵਿੱਚ) ਦੇਹਾਂਤ ਹੋ ਗਿਆ।’
ਮਲਿਕੁਨਿਸਾ ਨੂੰ ਮਰਹੂਮ ਪ੍ਰਸਿੱਧ ਅਭਿਨੇਤਰੀ ਮੀਨਾ ਕੁਮਾਰੀ ਨੇ ਮੀਨੂੰ ਨਾਮ ਦਿੱਤਾ ਸੀ। ਉਹ ਇੱਕ ਡਾਂਸਰ ਅਤੇ ਚਰਿੱਤਰ ਅਭਿਨੇਤਰੀ ਵਜੋਂ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ ਅਤੇ ਖਾਸ ਤੌਰ ‘ਤੇ ਆਸ਼ਾ ਭੌਂਸਲੇ ਅਤੇ ਸ਼ਮਸ਼ਾਦ ਬੇਗਮ ਦੁਆਰਾ ਗਾਏ ਗੀਤ ‘ਰੇਸ਼ਮੀ ਸਲਵਾਰ, ਕੁਰਤਾ ਜਾਲੀ ਕਾ’ (‘ਨਯਾ ਦੌਰ- 1957) ਲਈ ਯਾਦ ਰਹੇਗੀ। ਇਸ ਗੀਤ ’ਤੇ ਮੀਨੂੰ ਤੇ ਕੁਮਕੁਮ ਨੇ ਅਦਾਕਾਰੀ ਕੀਤੀ ਸੀ।