ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇੱਕ ਨਿਰਮਾਤਾ ਵਜੋਂ ਆਪਣੀ ਪਹਿਲੀ ਫ਼ਿਲਮ ‘ਹੌਸਲਾ ਰੱਖ’ ਇਸ ਦਸਹਿਰੇ ’ਤੇ ਲੈ ਕੇ ਆ ਰਿਹਾ ਹੈ। ਇਸ ਫ਼ਿਲਮ ਵਿੱਚ ਦਿਲਜੀਤ ਖ਼ੁਦ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ ਤੇ ਉਸ ਨਾਲ ਸੋਨਮ ਬਾਜਵਾ ਤੇ ‘ਬਿੱਗ ਬੌਸ-13’ ਵਿੱਚ ਸ਼ਾਮਲ ਰਹੀ ਸ਼ਹਿਨਾਜ਼ ਗਿੱਲ ਵੀ ਨਜ਼ਰ ਆਵੇੇਗੀ। ਇਹ ਫ਼ਿਲਮ ਇਸ ਸਾਲ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਦਿਲਜੀਤ ਨੇ ਆਪਣੀ ਇਸ ਫ਼ਿਲਮ ਦਾ ਪਹਿਲਾ ਪੋਸਟਰ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ ਜਿਸ ਵਿੱਚ ਦਿਲਜੀਤ ਨੇ ਪਿੱਠ ਪਿੱਛੇ ਇੱਕ ਹੱਸਦੇ ਹੋਏ ਬੱਚੇ ਨੂੰ ਚੁੱਕਿਆ ਹੋਇਆ ਹੈ। -ਆਈਏਐੱਨਐੱਸ