ਧਰਮਸ਼ਾਲਾ: ਧਰਮਸ਼ਾਲਾ ਕੌਮਾਂਤਰੀ ਫ਼ਿਲਮ ਫੈਸਟੀਵਲ (ਡੀਆੲਐੱਫਐੱਫ) ਦੇ 9ਵੇਂ ਐਡੀਸ਼ਨ ’ਚ ਚਾਰ ਦਿਨਾਂ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ ਫੈਸਟੀਵਲ ਹੁਣ 8 ਨਵੰਬਰ ਤੱਕ ਚੱਲੇਗਾ। ਪ੍ਰਬੰਧਕਾਂ ਨੇ ਅੱਜ ਇਹ ਐਲਾਨ ਚੱਲ ਰਹੇ ਫ਼ਿਲਮ ਫੈਸਟੀਵਲ ਦੌਰਾਨ ਕੀਤਾ। ਧਰਮਸ਼ਾਲਾ ਅਧਾਰਤ ਫ਼ਿਲਮਾਕਾਰਾਂ ਰਿਤੂ ਸਰੀਨ ਅਤੇ ਤੇਨਜ਼ਿੰਗ ਸੋਨਮ ਵਲੋਂ ਹਿਮਾਲਿਆ ਖੇਤਰ ’ਚ ਸਮਕਾਲੀ ਸਿਨੇਮਾ, ਕਲਾ ਅਤੇ ਆਜ਼ਾਦ ਮੀਡੀਆ ਰਵਾਇਤਾਂ ਨੂੰ ਹੁਲਾਰਾ ਦੇਣ ਮਕਸਦ ਨਾਲ ਪੇਸ਼ ਇਹ ਫ਼ੈਸਟੀਵਲ ਪਹਿਲਾਂ 29 ਅਕਤੂਬਰ ਤੋਂ 4 ਨਵੰਬਰ ਤੱਕ ਚੱਲਣਾ ਸੀ। ਡੀਆੲਐੱਫਐੱਫ ਨੇ ਹੁਣ ਫ਼ਿਲਮ ਫ਼ੈਸਟੀਵਲ ਹਫ਼ਤੇ ਦੇ ਅੰਤ ਤੱਕ ਵਧਾ ਦਿੱਤਾ ਹੈ ਅਤੇ ਦਰਸ਼ਕ ਹੁਣ ਐਤਵਾਰ (8 ਨਵੰਬਰ) ਤੱਕ ਹੋਰ ਫ਼ਿਲਮਾਂ ਦਾ ਆਨੰਦ ਮਾਣ ਸਕਣਗੇ। ਸਰੀਨ ਨੇ ਕਿਹਾ ਕਿ ਟੀਮ ਨੇ ਇਸ ਸਾਲ ਆਨਲਾਈਨ ਢੰਗ ਰਾਹੀਂ ਮੇਲਾ ਕਰਵਾਉਣ ਦਾ ਤਜਰਬਾ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਨੂੰ ਆਜ਼ਾਦ ਫ਼ਿਲਮ ਭਾਈਚਾਰੇ ਅਤੇ ਫ਼ਿਲਮ ਚਹੇਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। -ਪੀਟੀਆਈ