ਅਹਿਮਦਾਬਾਦ, 23 ਮਈ
ਇਥੇ ਹਸਪਤਾਲ ’ਚ ਦਾਖਲ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਅੱਜ ਛੁੱਟੀ ਮਿਲਣ ਦੀ ਸੰਭਾਵਨਾ ਹੈ। ਉਸ ਨੂੰ ਬੀਤੇ ਦਿਨ ਗਰਮੀ ਕਾਰਨ ਦੌਰਾ (ਹੀਟ ਸਟਰੋਕ) ਪੈਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨਿੱਜੀ ਹਸਪਤਾਲ ਨੇ ਅਦਾਕਾਰ ਦੀ ਸਿਹਤ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਅਭਿਨੇਤਾ ਨੂੰ ਬੁੱਧਵਾਰ ਨੂੰ ਮਲਟੀ-ਸਪੈਸ਼ਲਿਟੀ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਮੰਗਲਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਸ਼ਾਮਲ ਹੋਣ ਲਈ ਅਹਿਮਦਾਬਾਦ ਵਿੱਚ ਸੀ।