ਮੁੰਬਈ: ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਪੂਰੇ ਪਰਿਵਾਰ ਨਾਲ ਦੀਵਾਲੀ ਦੇ ਜਸ਼ਨਾਂ ਦੀ ਇੱਕ ਝਲਕ ਸਾਂਝੀ ਕੀਤੀ ਹੈ। ਅਮਿਤਾਭ ਨੇ ਇਸ ਤੋਂ ਪਹਿਲਾਂ ਵੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਐਸ਼ਵਰਿਆ ਰਾਏ ਨੂੰ ਛੱਡ ਕੇ ਬੱਚਨ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਿਲ ਸਨ। ਬਿੱਗ ਬੀ ਨੇ ਹੁਣ ਪ੍ਰਸ਼ੰਸਕਾਂ ਦੇ ਸਵਾਲਾਂ ਤੋਂ ਬਾਅਦ ਪੂਰੇ ਪਰਿਵਾਰ ਦੇ ਮੈਂਬਰਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਨੂੰਹ ਐਸ਼ਵਰਿਆ ਅਤੇ ਪੋਤੀ ਅਰਾਧਿਆ ਵੀ ਮੌਜੂਦ ਹਨ। ਤਸਵੀਰ ਵਿੱਚ ਅਭਿਸ਼ੇਕ ਅਤੇ ਐਸ਼ਵਰਿਆ ਖੱਬੇ ਪਾਸੇ ਆਰਾਧਿਆ ਦੇ ਨਾਲ ਬੈਠੇ ਹਨ। ਤਸਵੀਰ ’ਚ ਅਮਿਤਾਭ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਦੇ ਬੇਟੇ ਅਗਸਤਿਆ ਅਤੇ ਬੇਟੀ ਨਾਵਿਆ ਨਵੇਲੀ ਨੰਦਾ ਨੂੰ ਵੀ ਦੇਖਿਆ ਜਾ ਸਕਦਾ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘‘ਪਰਿਵਾਰ ਇਕੱਠੇ ਪ੍ਰਾਰਥਨਾ ਕਰਦਾ ਹੈ ਅਤੇ ਜਸ਼ਨ ਮਨਾਉਂਦਾ ਹੈ, ਇਸ ਸ਼ੁੱਭ ਮੌਕੇ ’ਤੇ ਸਾਰਿਆਂ ਨੂੰ ਵਧਾਈ।’’ -ਆਈਏਐੱਨਐੱਸ