ਮੁੰਬਈ, 9 ਮਈ
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ ਸੀਜ਼ਨ-13’ ਨਾਲ ਮੁੜ ਛੋਟੇ ਪਰਦੇ ’ਤੇ ਵਾਪਸੀ ਕਰ ਰਿਹਾ ਹੈ। ਨਵੇਂ ਸੀਜ਼ਨ ਦਾ ਪ੍ਰੋਮੋ ਪਿਛਲੇ ਹਫ਼ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਕਹਿੰਦਾ ਸੁਣਾਈ ਦਿੰਦਾ ਹੈ,‘‘ਕਭੀ ਸੋਚਾ ਹੈ ਕੇ ਆਪਕੇ ਔਰ ਆਪਕੇ ਸਪਨੋਂ ਕੇ ਬੀਚ ਕਾ ਫਾਸਲਾ ਕਿਤਨਾ ਹੈ…ਤੀਨ ਅਕਸ਼ਰੋਂ ਕਾ… ਕੋਸ਼ਿਸ਼।’’ ਇਹ ਅਨਾਊਂਸਮੈਂਟ ਚੈਨਲ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਪਾਈ ਗਈ ਹੈ। ਸ਼ੋਅ ਵਿਚ ਹਿੱਸਾ ਲੈਣ ਵਾਲਿਆਂ ਦੀ ਚੋਣ ਡਿਜੀਟਲ ਮਾਧਿਅਮ ਰਾਹੀਂ ਹੋਵੇਗੀ। ਬਿੱਗ ਬੀ ਹਰ ਰੋਜ਼ ਰਾਤੀਂ ਚੈਨਲ ’ਤੇ ਇਕ ਪ੍ਰਸ਼ਨ ਪੁੱਛਣਗੇ ਅਤੇ ਲੋਕ ਆਪਣਾ ਜਵਾਬ ਭੇਜ ਸਕਦੇ ਹਨ। ਜਿਹੜੇ ਬੰਦੇ ਦਾ ਉੱਤਰ ਠੀਕ ਹੋਵੇਗਾ ਉਹ ਸ਼ਾਰਟਲਿਸਟ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਬਿੱਗ ਬੀ ਨੇ ‘ਕੌਨ ਬਨੇਗਾ ਕਰੋੜਪਤੀ’ ਦੇ 11 ਸੀਜ਼ਨਾਂ ਦੀ ਮੇਜ਼ਬਾਨੀ ਕੀਤੀ ਹੈ ਜਦੋਂਕਿ ਤਿੰਨ ਸੀਜ਼ਨ ਦੀ ਮੇਜ਼ਬਾਨੀ ਸ਼ਾਹਰੁਖ ਖਾਨ ਨੇ ਕੀਤੀ ਹੈ। ਇਸ ਸ਼ੋਅ ਦਾ ਪਹਿਲਾ ਐਪੀਸੋਡ ਸਾਲ 2000 ਵਿਚ ਪ੍ਰਸਾਰਿਤ ਕੀਤਾ ਗਿਆ ਸੀ। -ਆਈਏਐੱਨਐੱਸ