ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਮਈ
ਅੱਜ ਇਥੇ ਪਹਿਲੀ ਮਈ ਦਾ ਦਿਹਾੜਾ ਨਗਰ ਕੌਂਸਲ ਦਫ਼ਤਰ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਲਾਲ ਝੰਡਾ ਲਹਿਰਾਅ ਕੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ, ਬੀਰਵੱਲ ਕੁਮਾਰ, ਜ਼ਿਲ੍ਹਾ ਰਾਮ, ਜਗਸੀਰ ਸਿੰਘ, ਲੋਕ ਚੇਤਨਾ ਮੰਚ ਦੇ ਨਾਮਦੇਵ ਭੁਟਾਲ, ਜਗਦੀਸ਼ ਪਾਪੜਾ, ਲੇਖਕ ਰਣਜੀਤ ਲਹਿਰਾ, ਮਹਿੰਦਰ ਸਿੰਘ, ਜੰਗਲਾਤ ਮਜਦੂਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਗਾਗਾ, ਏਟਕ ਆਗੂ ਮਹਿੰਦਰ ਬਾਗੀ, ਫੀਲਡ ਵਰਕਰਜ਼ ਯੂਨੀਅਨ ਦੇ ਅਮਰੀਕ ਗੁਰਨੇ, ਮੇਜਰ ਸਿੰਘ ਲਹਿਰਾ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਮਈ ਦਿਵਸ ਦੇ ਸ਼ਹੀਦ ਦੁਨੀਆਂ ਭਰ ਦੇ ਕਿਰਤੀ ਕਾਮਿਆਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦੇ ਹਨ ਅਤੇ ਦਿੰਦੇ ਰਹਿਣਗੇ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਅੱਜ ਇੱਥੇ ਵੱਖ ਵੱਖ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਆਪਣੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਪੈਪਸੀਕੋ ਇੰਡੀਆ ਹੋਲਡਿੰਗਸ ਵਰਕਰਜ਼ ਯੂਨੀਅਨ ਚੰਨੋਂ ਵੱਲੋਂ ਪੈਪਸੀਕੋ ਕੰਪਨੀ ਦੇ ਮੁੱਖ ਗੇਟ ’ਤੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜੋ ਅਤੇ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਕਿਰਤੀਆ ਦਾ ਦਿਵਸ ਮਨਾਇਆ ਗਿਆ।
ਹਿੰਦੁਸਤਾਨ ਮਕਾਨ ਉਸਾਰੀ ਯੂਨੀਅਨ ਭਵਾਨੀਗੜ੍ਹ ਦੀ ਤਰਫ਼ੋਂ ਭੂਪ ਚੰਦ ਚੰਨੋਂ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦਲ ਦੇ ਪ੍ਰਧਾਨ ਰਾਮ ਸਿੰਘ ਮੱਟਰਾਂ, ਗੁਰਤੇਜ ਸਿੰਘ ਝਨੇੜੀ, ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਸੁਖਦੇਵ ਸਿੰਘ ਭਵਾਨੀਗੜ੍ਹ ਅਤੇ ਬਲਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਬਹੁਤ ਵੱਡੀਆਂ ਕੁਰਬਾਨੀਆਂ ਅਤੇ ਸੰਘਰਸ਼ ਤੋਂ ਬਾਅਦ ਮਜ਼ਦੂਰ ਜਮਾਤ ਨੂੰ ਹੱਕ ਪ੍ਰਾਪਤ ਹੋਏ ਸਨ।
ਇਸ ਦੌਰਾਨ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਮਈ ਦਿਵਸ ਨੂੰ ਮਨਾਉਂਦੇ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਇਸ ਮੌਕੇ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕਾਲਾ ਝਾੜ, ਟੌਲ ਪਲਾਜ਼ਾ ਪ੍ਰਧਾਨ ਦਵਿੰਦਰਪਾਲ ਸਿੰਘ ਭੱਟੀ, ਨਾਜਰ ਖਾਨ, ਗੁਰਦੀਪ ਸਿੰਘ, ਲਖਵਿੰਦਰ ਸਿੰਘ ਫੱਮਣਵਾਲ, ਲੱਖਾ ਸਿੰਘ, ਸਾਧਾ ਰਾਮ, ਨਾਜਰ ਸਿੰਘ, ਰੰਗੀ ਸਿੰਘ, ਦਵਿੰਦਰ ਸਿੰਘ, ਜੀਵਨ ਸਿੰਘ, ਜਾਕਿਰ ਹੁਸੈਨ ਹਾਜ਼ਰ ਸਨ।