ਪੱਤਰ ਪ੍ਰੇਰਕ
ਸ਼ੇਰਪੁਰ, 21 ਸਤੰਬਰ
ਇੱਥੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪ੍ਰਾਇਮਰੀ ਸਕੂਲਾਂ ਦੇ ਦੋ ਰੋਜ਼ਾ ਬਲਾਕ ਪੱਧਰੀ ਖੇਡ ਮੁਕਾਬਲੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਖੇਡ ਸਟੇਡੀਅਮ ਵਿੱਚ ਸ਼ੁਰੂ ਹੋ ਗਏ। ਰਸਮੀ ਉਦਘਾਟਨ ਗੁਰਵਿੰਦਰ ਕੌਰ ਪੀਸੀਐਸ, ਨਾਇਬ ਤਹਿਸ਼ੀਲਦਾਰ ਭੁਪਿੰਦਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਖਾਸ਼ ਤੌਰ ਤੇ ਖੇਡ ਕੋਆਰਡੀਨੇਟਰ ਕੁਲਵੰਤ ਸਿੰਘ ਪੰਜਗਰਾਈਆਂ ਅਤੇ ਅਧਿਆਪਕ ਆਗੂ ਰਘਵਿੰਦਰ ਢੰਡਾ ਹਾਜ਼ਰ ਸਨ। ਮੀਡੀਆ ਇੰਚਾਰਜ ਬਲਜਿੰਦਰ ਰਿਸ਼ੀ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਪਹਿਲੇ ਦਿਨ ਖੋ-ਖੋ (ਲੜਕੇ) ਘਨੌਰੀ ਕਲਾਂ ਨੇ ਪਹਿਲਾ, ਦੀਦਾਰਗੜ੍ਹ ਨੇ ਦੂਜਾ, ਖੋ-ਖੋ (ਲੜਕੀਆਂ) ਘਨੋਰੀ ਕਲਾਂ ਨੇ ਪਹਿਲਾ, ਬਧੇਸਾ ਨੇ ਦੂਜਾ, ਯੋਗਾ ਲੜਕੀਆਂ ’ਚ ਦੀਦਾਰਗੜ੍ਹ ਸੈਂਟਰ ਨੇ ਪਹਿਲਾ, ਬਧੇਸਾ ਸੈਂਟਰ ਦੂਜਾ, ਯੋਗਾ ਰਿਦਮਕ ਤੇ ਆਰਟਿਸਟਕ ਬਧੇਸਾ ਨੇ ਪਹਿਲਾ, ਦੀਦਾਰਗੜ੍ਹ ਨੇ ਦੂਜਾ, ਫਰੀ ਸਟਾਇਲ ਰੱਸੀ ਟੱਪਣਾ ‘ਚ ਸ਼ੇਰਪੁਰ ਨੇ ਪਹਿਲਾ, ਖੇੜੀ ਕਲਾਂ ਨੇ ਦੂਜਾ, 100 ਮੀਟਰ ਦੌੜਾਂ (ਮੁੰਡੇ) ਬਧੇਸ਼ਾ ਨੇ ਪਹਿਲਾ, ਘਨੌਰੀ ਕਲਾਂ ਨੇ ਦੂਜਾ, 200 ਮੀਟਰ ਦੌੜਾਂ (ਮੁੰਡੇ) ਘਨੌਰੀ ਕਲਾਂ ਨੇ ਪਹਿਲਾ ਤੇ ਦੂਜਾ ਦੋਵੇ ਪੁਜੀਸ਼ਨਾ ਪ੍ਰਾਪਤ ਕੀਤੀਆਂ। ਦੌੜਾਂ 400 ਮੀਟਰ ‘ਚ ਦੀਦਾਰਗੜ੍ਹ ਸੈਂਟਰ ਨੇ ਪਹਿਲਾ ਅਤੇ ਘਨੌਰੀ ਕਲਾਂ ਨੇ ਦੂਜਾ ਸਥਾਨ ਲਿਆ।