ਖ਼ੇਤਰੀ ਪ੍ਰਤੀਨਿਧ
ਧੂਰੀ, 9 ਮਈ
ਸਥਾਨਕ ਸ਼ਹਿਰ ਦੇ ਕਈ ਹਿੱਸਿਆਂ ’ਚ ਕਰੋਨਾ ਲਾਗ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵਾਰਡ ਨੰਬਰ-2 ’ਚ ਪੈਂਦੇ ਕਾਰਖਾਨਾ ਨੰਬਰ-2 ਦੀ ਗਲੀ ਅਤੇ ਵਾਰਡ ਨੰਬਰ-10 ਦੀ ਗਰੀਨ ਸਿਟੀ ਕਲੋਨੀ ਦੀ ਇੱਕ ਗਲੀ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੀ ਹਦਾਇਤ ’ਤੇ ਸਥਾਨਕ ਨਗਰ ਕੌਂਸਲ ਵੱਲੋਂ ਇਨ੍ਹਾਂ ਇਲਾਕਿਆਂ ਨੂੰ ਵਾਇਰਸ ਮੁਕਤ ਕਰਨ ਲਈ ਸੈਨੇਟਾਈਜ਼ ਕੀਤਾ ਗਿਆ।