ਪੱਤਰ ਪ੍ਰੇਰਕ
ਸੰਦੌੜ, 4 ਮਾਰਚ
ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਤੇ ਗੁਰਦੁਆਰਾ ਈਸ਼ਰ ਪ੍ਰਕਾਸ਼ ਵੱਲੋਂ ਕਰਵਾਏ ਜਾਂਦੇ ਸਾਲਾਨਾ ਜੋੜ ਮੇਲੇ ਦੌਰਾਨ ਬਾਬਾ ਭਗਵਾਨ ਸਿੰਘ ਦੀ ਸਰਪ੍ਰਸਤੀ ਹੇਠ ਸੂਬਾ ਪੱਧਰੀ ਦਸਤਾਰ ਮੁਕਾਬਲਾ ਗੁਰਦੁਆਰਾ ਈਸ਼ਰ ਪ੍ਰਕਾਸ਼ ਸਾਹਿਬ ਪਿੰਡ ਬੇਗੋਵਾਲ ਵਿਚ ਕਰਵਾਇਆ ਗਿਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਸੀਨੀਅਰ ਵਰਗ ਵਿਚ ਜੇਤੂ ਰਹੇ ਸਿਮਰਨ ਸਿੰਘ ਨੇ 11,000, ਦੂਜੇ ਸਥਾਨ ਤੇ ਰਹੇ ਜੀਵਨਜੋਤ ਸਿੰਘ 7100 ਅਤੇ ਤੀਜਾ ਇਨਾਮ 4100 ਰੁਪਏ ਇੰਦਰਜੀਤ ਸਿੰਘ ਨੇ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿਚ ਪਹਿਲਾ ਇਨਾਮ ਮਿਲਨਦੀਪ ਸਿੰਘ, ਦੂਜਾ ਇਨਾਮ ਮਨਪ੍ਰੀਤ ਸਿੰਘ ਅਤੇ ਤੀਜਾ ਇਨਾਮ ਹਸਨਪ੍ਰੀਤ ਸਿੰਘ ਨੇ ਹਾਸਲ ਕੀਤਾ।
ਲੜਕੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਮਨਪ੍ਰੀਤ ਕੌਰ ਨੇ ਪਹਿਲਾ, ਅਕਾਲ ਕੌਰ ਨੇ ਦੂਜਾ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਤਗਮਿਆਂ ਨਾਲ ਸਨਮਾਨ ਕੀਤਾ ਗਿਆ।