ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਜਨਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਮੋਰਚੇ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਸ਼ਾਮਲ ਹੋਣ ਲਈ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਸਮੇਤ ਵੱਡੀ ਗਿਣਤੀ ਵਿੱਚ ਅਪਰੇਟਰ ਰਵਾਨਾ ਹੋਏ। ਦੱਸਣਯੋਗ ਹੈ ਕਿ ਟਰੱਕ ਯੂਨੀਅਨ ਭਵਾਨੀਗੜ੍ਹ ਵੱਲੋਂ ਇਕ ਮਹੀਨੇ ਤੋਂ ਲਗਾਤਾਰ ਨਿਰਵਿਘਨ 2 ਟਰੱਕਾਂ ਦੀ ਰੋਜ਼ਾਨਾ ਸੇਵਾ ਨਿਭਾਈ ਜਾ ਰਹੀ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਸਹਿਯੋਗ ਦੇਣ ਲਈ ਸਮੁੱਚੇ ਅਪਰੇਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਯੂਨੀਅਨ ਵਿਚ ਨਵੇਂ ਸਾਲ ਦਾ ਪ੍ਰੋਗਰਾਮ ਮਨਾਉਣ ਦੀ ਬਜਾਏ ਕਿਸਾਨਾਂ ਦੇ ਅੰਦੋਲਨ ਵਿਚ ਪਹੁੰਚਣਾ ਹੀ ਵਾਜਬ ਸਮਝਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਯੂਨੀਅਨ ਕਿਸਾਨਾਂ ਦੇ ਨਾਲ ਡਟਕੇ ਖੜੇਗੀ। ਇਸ ਮੌਕੇ ਸੇਖਾ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਚੱਠਾ, ਸਰਬਜੀਤ ਸਿੰਘ, ਜੋਗਾ ਸਿੰਘ ਬਹਿਲਾ, ਕੋਮਲ ਢੰਡੇ, ਮਨੀ ਜਲਾਣ, ਕੇਵਲ ਸਿੰਘ ਸਰਪੰਚ ਬਾਸੀਅਰਖ, ਕਰਮ ਸਿੰਘ ਬਲਿਆਲ, ਮੋਹਨ ਸਿੰਘ, ਜੰਗੂ ਜਲਾਣ ਅਤੇ ਗੋਗੀ ਨਰੈਣਗੜ੍ਹ ਸਮੇਤ ਵੱਡੀ ਗਿਣਤੀ ਵਿਚ ਟਰੱਕ ਓਪਰੇਟਰ ਹਾਜ਼ਰ ਸਨ।