ਪੱਤਰ ਪ੍ਰੇਰਕ
ਲੌਂਗੋਵਾਲ, 6 ਅਗਸਤ
ਪਿੰਡ ਸ਼ੇਰੋਂ ਵਿਖੇ ਇੱਕ ਖੇਤ ਮਜ਼ਦੂਰ ਬਲਵਿੰਦਰ ਸਿੰਘ ਦਾ ਟੋਕੇ ਵਾਲੀ ਮਸ਼ੀਨ ਵਿਚ ਆ ਕੇ ਹੱਥ ਕੱਟ ਗਿਆ। ਜਾਣਕਾਰੀ ਅਨੁਸਾਰ ਖੇਤ ਮਜ਼ਦੂਰ ਬਲਵਿੰਦਰ ਸਿੰਘ ਨੇ ਰੁੱਗ ਲਾ ਰਿਹਾ ਸੀ ਤਾਂ ਉਸ ਦਾ ਹੱਥ ਅਚਾਨਕ ਹੀ ਟੋਕੇ ਵਾਲੀ ਮਸ਼ੀਨ ਵਿਚ ਆ ਗਿਆ। ਬਲਜੀਤ ਸਿੰਘ ਨੇ ਉਸ ਨੂੰ ਮਸ਼ੀਨ ’ਚੋਂ ਬਾਹਰ ਕੱਢਿਆ। ਪੀੜਤ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਸੁਨਾਮ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਬਲਵਿੰਦਰ ਸਿੰਘ ਦੀ ਪੂਰੀ ਬਾਂਹ ਬਚਾਉਣ ਲਈ ਉਸ ਦਾ ਹੱਥ ਕੱਟਣਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਕਿਯੂ ਸਿੱਧੂਪੁਰ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।