ਪੱਤਰ ਪ੍ਰੇਰਕ
ਸੰਗਰੂਰ, 15 ਅਕਤੂਬਰ
ਇੱਥੇ ਡਾ. (ਪ੍ਰੋ) ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਚਲਾਏ ਜਾ ਰਹੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ਹਿਰ ਦੇ ਹੋਟਲ ਹਰਮਨ ਵਿੱਚ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 96 ਪੈਨਸ਼ਨ ਧਾਰਕਾਂ ਨੂੰ ਚੈੱਕ ਵੰਡੇ ਗਏ। ਇਸ ਮੌਕੇ ਟਰੱਸਟ ਵੱਲੋਂ ਮੈਡੀਕਲ ਸਹਾਇਤਾ ਲਈ 9 ਲੋੜਵੰਦਾਂ ਨੂੰ ਵੀ ਚੈੱਕ ਦਿੱਤੇ ਗਏ| ਇਸ ਦੌਰਾਨ ਕਿਸਾਨੀ ਅੰਦੋਲਨ ਦੌਰਾਨ ਪਿੰਡ ਲੱਡੀ ਦੇ ਸ਼ਹੀਦ ਕਿਸਾਨ ਦੀ ਪਤਨੀ ਰਾਣੀ ਕੌਰ ਨੂੰ ਆਰਥਿਕ ਸਹਾਇਤਾ ਵਜੋਂ 10 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ, ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਰੰਗੀਆਂ ਦੇ ਸ਼ਹੀਦ ਕਿਸਾਨ ਦੀ ਪਤਨੀ ਸੁਰਜੀਤ ਕੌਰ ਨੂੰ ਵੀ ਆਰਥਿਕ ਸਹਾਇਤਾ ਦੇ ਤੌਰ ’ਤੇ 2000 ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੁਰਵੀਰ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਬਾਜਵਾ, ਸਤਨਾਮ ਸਿੰਘ ਦਮਦਮੀ ਤੇ ਫਤਿਹ ਪ੍ਰਭਾਕਰ ਹਾਜ਼ਰ ਸਨ।