ਪੱਤਰ ਪ੍ਰੇਰਕ
ਸੰਗਰੂਰ, 22 ਨਵੰਬਰ
ਇਥੇ ਕਲਾ ਕੇਂਦਰ ਅਤੇ ਰੰਗਸ਼ਾਲਾ ਦੇ ਡਾਇਰੈਕਟਰ ਯਸ਼ ਦੀ ਅਗਵਾਈ ਵਿੱਚ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ’ਤੇ 27ਵਾਂ ਤਿੰਨ ਦਿਨਾਂ ਰਾਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਬਾਲ ਮੇਲਾ ਅਮਿਟ ਪੈੜਾਂ ਛੱਡਦਾ ਬੜੀ ਧੂਮਧਾਮ ਨਾਲ ਸਮਾਪਤ ਹੋਇਆ। ਇਹ ਬਾਲ ਮੇਲਾ ਰੰਗਸ਼ਾਲਾ ਦੇ ਕਲਾਕਾਰ ਨਵਜੋਤ ਗਰਗ ਮੀਤੂ ਨੂੰ ਸਮਰਪਿਤ ਸੀ।
ਡਾਇਰੈਕਟਰ ਯਸ਼ ਨੇ ਦੱਸਿਆ ਕਿ ਇਸ ਬਾਲ ਮੇਲੇ ਵਿਚ ਵੱਖੋ ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਲਗਭੱਗ 500 ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸੰਦੀਪ ਬਾਂਸਲ ਪ੍ਰਧਾਨ ਇੰਡਸਟਰੀ ਚੈਂਬਰ ਸੰਗਰੂਰ ਨੇ ਸ਼ਿਰਕਤ ਕੀਤੀ, ਜਦੋਂ ਕਿ ਪ੍ਰਧਾਨਗੀ ਰਮਾ ਗੋਇਲ ਨੇ ਕੀਤੀ। ਇਸ ਮੌਕੇ ਹੋਏ ਡਿਊਟ ਡਾਂਸ ਦੌਰਾਨ ਆਰੀਅਨ ਅੱਤਰੀ, ਗੁਰਮਤ ਸਿੰਘ, ਪ੍ਰਨਜੇ ਨਾਗਪਾਲ ਅਤੇ ਜਸਮੀਨ ਕੌਰ ਨੇ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਤਰੱਕਸ਼ੀ ਧੀਰ, ਸਾਨਵੀ, ਨਵਨੂਰ ਕੌਰ, ਪਲਕਿਨ ਢਿੱਲੋਂ, ਸ਼ਿਆਮ ਸੈਣੀ, ਭਵਜੋਤ ਕੌਰ, ਹਨਾਇਆ ਅਤੇ ਏਂਜਲ ਦੂਜੇ ਸਥਾਨ ’ਤੇ ਰਹੇ। ਤੀਜੇ ਸਥਾਨ ’ਤੇ ਕਸ਼ਿਸ਼, ਸ੍ਰਿਸ਼ਟੀ ਗਰਗ, ਗੁੰਜਨ, ਓਜਸਵੀ ਅਤੇ ਲਵਾਣਿਆ ਨੇ ਕਬਜ਼ਾ ਕੀਤਾ। ਇਸੇ ਤਰ੍ਹਾਂ ਕਲਾਸੀਕਲ ਜੂਨੀਅਨ ਵਿੱਚ ਸਵਰੰਗ ਕੱਥਕ ਕੇਂਦਰ, ਡਾਂਸਿੰਗ ਫ਼ੀਟ ਅਕੈਡਮੀ ਅਤੇ ਸਵਰੰਗ ਕੱਥਕ ਕਲਾਸੀਕਲ ਸੀਨੀਅਰ ਨੇ ਸਾਂਝੇ ਰੂਪ ਵਿਚ ਪਹਿਲੀ ਪੁਜੀਸ਼ਨ ’ਤੇ ਕਬਜ਼ਾ ਕੀਤਾ। ਇਸ ਮੌਕੇ ਹੋਏ ਗਰੁੱਪ ਡਾਂਸ ਦੌਰਾਨ ਯੂਨਾਈਟਡ ਭੰਗੜਾ ਅਕੈਡਮੀ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ, ਜਦੋਂ ਕਿ ਸਵਰੰਗ ਕੱਥਕ ਕੇਂਦਰ ਦੂਜੇ ਨੰਬਰ ’ਤੇ ਰਹੀ। ਇਸੇ ਤਰ੍ਹਾਂ ਓਵਰਆਲ ਟ੍ਰਾਫ਼ੀ ਡਾਂਸਿੰਗ ਫ਼ੀਟ ਅਕੈਡਮੀ ਨੇ ਹਾਸਲ ਕੀਤੀ, ਜਦੋਂ ਕਿ ਯੂਨਾਈਟਡ ਭੰਗੜਾ ਅਕੈਡਮੀ ਦੂਜੇ ਨੰਬਰ ’ਤੇ ਰਹੀ।