ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 18 ਸਤੰਬਰ
ਸਥਾਨਕ ਸੰਤ ਅਤਰ ਸਿੰਘ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜ਼ਿਲ੍ਹਾ ਸਪੋਰਟਸ ਅਫਸਰ ਰਣਬੀਰ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਦੌਰਾਨ ਲੜਕੀਆਂ ਦੇ ਫਾਈਨਲ ਬਾਕਸਿੰਗ ਮੁਕਾਬਲਿਆਂ ਵਿਚ 44-46 ਭਾਰ ਵਰਗ ਵਿਚ ਮਨਵੀਰ ਕੌਰ ਐੱਸਟੀਸੀ ਨੇ ਅੰਜਲ ਸੰਗਰੂਰ ਨੂੰ ਹਰਾਇਆ। ਇਸੇ ਤਰ੍ਹਾਂ 46-48 ਭਾਰ ਵਰਗ ਵਿਚ ਦਿਲਪ੍ਰੀਤ ਕੌਰ ਸੰਗਰੂਰ ਨੇ ਹਰਪ੍ਰੀਤ ਕੌਰ ਸੁਨਾਮ ਨੂੰ, 48-50 ਭਾਰ ਵਰਗ ਵਿਚ ਹਰਜੋਤ ਕੌਰ ਐੱਸਟੀਸੀ ਨੇ ਤਾਨੀਆ ਸੰਗਰੂਰ ਨੂੰ, 50-52 ਭਾਰ ਵਰਗ ਵਿਚ ਵਰਧਨਦੀਪ ਭਵਾਨੀਗੜ੍ਹ ਨੇ ਆਰਤੀ ਸੁਨਾਮ ਨੂੰ, 52-54 ਭਾਰ ਵਰਗ ਵਿਚ ਹਰਮੀਤ ਕੌਰ ਸੰਗਰੂਰ ਨੇ ਗਗਨਦੀਪ ਸੁਨਾਮ ਨੂੰ, 54-56 ਭਾਰ ਵਰਗ ਵਿਚ ਉੱਨਤੀ ਭਵਾਨੀਗੜ੍ਹ ਨੇ ਖੁਸ਼ੀ ਸੁਨਾਮ ਨੂੰ ਅਤੇ 57-60 ਭਾਰ ਵਰਗ ਵਿਚ ਗਗਨਦੀਪ ਸਿੰਘ ਧੂਰੀ ਨੇ ਹਰਸਿਮਰਨ ਸਿੰਘ ਸੰਗਰੂਰ ਨੂੰ ਹਰਾਇਆ ਹਰਾ ਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਬਾਕਸਿੰਗ ਮੁਕਾਬਲਿਆਂ ਵਿੱਚ 30-32 ਭਾਰ ਵਰਗ ਵਿਚ ਕਰਨਵੀਰ ਵਾਲੀਆ ਨੇ ਯੁਵਰਾਜ ਸਿੰਘ ਸੰਗਰੂਰ ਨੂੰ ਅਤੇ ਏਕਨੂਰ ਸਿੰਘ ਵਾਲੀਆ ਨੇ ਹਰਪ੍ਰੀਤ ਸਿੰਘ ਸੁਨਾਮ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।