ਲਹਿਰਾਗਾਗਾ: ਇਥੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਦੂਜੇ ਦਿਨ ਵੀ ਲਹਿਰਾਗਾਗਾ- ਜਾਖਲ ਰੋਡ ਤੇ ਬਣੇ ਸੀਵਰੇਜ ਬੋਰਡ ਦੇ ਟਰੀਟਮੈਂਟ ਪਲਾਂਟ ਨੂੰ ਬੰਦ ਕਰਕੇ ਧਰਨਾ ਦਿੱਤਾ ਗਿਆ।ਇਸ ਮੌਕੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਪ੍ਰਦੀਪ ਕੁਮਾਰ ਚੀਮਾ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਨੇ ਸੰਬੋਧਨ ਕੀਤਾ।ਇਨ੍ਹਾਂ ਵਰਕਰਾਂ ਦੀ ਵਿਭਾਗ ਜਾਂ ਕੰਪਨੀ ਦੇ ਅਧਿਕਾਰੀ ਨੇ ਸਾਰ ਨਹੀਂ ਲਈ ਬਾਅਦ ਦੁਪਹਿਰ ਲਹਿਰਾਗਾਗਾ ਦੇ ਤਹਿਸੀਲਦਾਰ ਸੁਰਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਵਿਜੈ ਪਾਲ ਨੇ ਇਸ ਮਸਲੇ ਦੇ ਹੱਲ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਕੰਪਨੀ ਦੇ ਇੰਚਾਰਜ ਪ੍ਰਮੋਦ ਪਾਟਿਲ ਤੋਂ ਇਹ ਲਿਖਤੀ ਰੂਪ ਵਿਚ ਲਿਆ ਕਿ ਵਰਕਰਾਂ ਦੀ ਤਨਖਾਹ 15 ਜਨਵਰੀ ਤੱਕ ਹਰ ਹੀਲੇ ਪਾਈ ਜਾਵੇਗੀ। ਇਹ ਸਮਝੌਤਾ ਤਹਿਸੀਲਦਾਰ ਸੁਰਿੰਦਰ ਸਿੰਘ ਅਤੇ ਥਾਣਾ ਮੁਖੀ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ।ਜਿਸ ਦੇ ਉਪਰੰਤ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਵੱਲੋਂ ਇਹ ਧਰਨਾ ਇੱਥੇ ਹੀ ਸਮਾਪਤ ਕਰ ਦਿੱਤਾ।
-ਪੱਤਰ ਪ੍ਰੇਰਕ