ਲਹਿਰਾਗਾਗਾ: ਪਿੰਡ ਕਾਲਬੰਜਾਰਾ ਦੇ ਗੁਰੂਘਰ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਦਸ ਰੋਜ਼ਾਂ ਕੈਂਪ ਲਇਆ ਗਿਆ। ਕੈਂਪ ’ਚ 125 ਮੁੰਡੇ ਤੇ ਕੁੜੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਦਸਤਾਰ ਕੋਚ ਘਰਾਚੋਂ ਅਤੇ ਭਾਈ ਤਰਸੇਮ ਸਿੰਘ ਖਨਾਲ ਨੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਗੁਰਬਾਨੀ ਸੰਥਿਆ ਉਚਾਰਣ ਦੀ ਸਿਖਲਾਈ ਦਿੱਤੀ। ਆਖਰੀ ਦਿਨ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਦਸਤਾਰ ਮੁਕਾਬਲੇ ’ਚ ਪ੍ਰਮਿੰਦਰ ਸਿੰਘ ਨੇ ਬਾਜ਼ੀ ਮਾਰੀ ਅਤੇ ਦੀਪੂ ਸਿੰਘ ਦੂਜੇ, ਖਸ਼ਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਗੁਰਬਾਣੀ ਸੰਥਿਆ ’ਚ ਵੀਰਪਾਲ ਕੌਰ ਨੇ ਪਹਿਲਾ, ਹੁਸਨਪਮ੍ਰੀਤ ਕੌਰ ਨੇ ਦੂਜਾ ਤੇ ਏਕਮਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਜੇਤੂਆਂ ਨੂੰ ਟਰਾਫੀਆਂ ਤੇ ਧਾਰਮਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ