ਮਾਲੇਰਕੋਟਲਾ: ਤਹਿਸੀਲ ਦੇ ਕਈ ਪਿੰਡਾਂ ਅਤੇ ਸ਼ਹਿਰ ਦੇ ਉੱਤਰੀ, ਪੂਰਬੀ ਅਤੇ ਦੱਖਣੀ ਵਾਲੇ ਪਾਸੇ ਲੰਘਦੇ ਬਰਸਾਤੀ ਨਾਲੇ ਲਸਾੜਾ ਡਰੇਨ ਦੀ ਸਫ਼ਾਈ ਦਾ ਅੱਜ ਕੰਮ ਸ਼ੁਰੂ ਹੋ ਗਿਆ। ਇਸ ਡਰੇਨ ਦੀ ਸਫ਼ਾਈ ਦਾ ਕੰਮ ਅੱਜ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੀਏ ਮੁਹੰਮਦ ਤਾਰਿਕ ਅਤੇ ਪੀਏ ਦਰਬਾਰਾ ਸਿੰਘ ਨੇ ਸਥਾਨਕ ਨੌਧਰਾਣੀ ਰੋਡ ਤੋਂ ਸ਼ੁਰੂ ਕਰਵਾਇਆ। ਮੁਹੰਮਦ ਤਾਰਿਕ ਅਤੇ ਦਰਬਾਰਾ ਸਿੰਘ ਨੇ ਦੱਸਿਆ ਕਿ ਇਸ ਡਰੇਨ ਦੀ ਸਫ਼ਾਈ ਦੇ ਕਾਰਜ ’ਤੇ 52 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਡਰੇਨਜ਼ ਵਿਭਾਗ ਦਾ ਐੱਸਡਓ ਬੂਟਾ ਸਿੰਘ ਅਤੇ ਕਿਸਾਨ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ