ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਜੁਲਾਈ
ਲੰਘੀ ਰਾਤ ਤੋਂ ਹੋ ਰਹੀ ਬਾਰਸ਼ ਦੇ ਬਾਵਜੂਦ ਕਿਸਾਨ ਤੇ ਔਰਤਾਂ ਨੇ ਇਥੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਦੀ ਅਗਵਾਈ ਇਥੇ ਰਿਲਾਇੰਸ ਪੰਪ ਅੱਗੇ ਪੱਕੇ ਚਲ ਰਹੇ ਮੋਰਚੇ ’ਚ 301ਵੇਂ ਦਿਨ ਸ਼ਿਰਕਤ ਕੀਤੀ। ਅੱਜ ਵਰਦੇ ਮੀਂਹ ’ਚ ਪੱਕੇ ਸ਼ੈਡ ਹੇਠਲੇ ਧਰਨੇ ਨੂੰ ਬਹਾਦਰ ਸਿੰਘ ਭੁਟਾਲ ਖੁਰਦ, ਬੂਟਾ ਸਿੰਘ ਭੁਟਾਲ ਕਲਾਾ ਜਸਵਿੰਦਰ ਸਿੰਘ ਸੂਬਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਕਰਮਜੀਤ ਕੌਰ ਭੁਟਾਲ ਕਲਾਂ, ਗੁਰਮੇਲ ਕੌਰ ਗਿਦੜਿਆਣੀ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨ ਸੰਸਦ ਤੋਂ ਘਬਰਾਈ ਹੋਈ ਹੈ ਅਤੇ ਭਾਜਪਾ ਹਕੂਮਤ ਆਪਣੀ ਹੋਂਦ ਬਚਾਉਣ ਦਾ ਰਸਤਾ ਅਖ਼ਤਿਆਰ ਕਰ ਰਹੀ ਹੈ।
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ , ਜਸਪਾਲ ਸਿੰਘ ਪੇਧਨੀ ਦੀ ਅਗਵਾਈ ਵਿੱਚ 300ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਵਿਰੁੱਧ ਜਿਸ ਤਰੀਕੇ ਦੀ ਭਾਸ਼ਾ ਵਰਤ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਮੋਦੀ ਸਰਕਾਰ ਦੇ ਆਗੂ ਹੰਕਾਰ ਵਿੱਚ ਹਨ। ਉਨ੍ਹਾਂ ਕਿਹਾ ਕਿ 200 ਕਿਸਾਨ ਬੀਬੀਆਂ ਦਾ ਜਥਾ ਦਿੱਲੀ ਵਿੱਚ ਸੰਸਦ ਅੱਗੇ ਧਰਨੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਰਾਮ ਸਿੰਘ , ਰਾਮ ਸਿੰਘ ਕੱਕੜਵਾਲ ਹਾਜ਼ਰ ਸਨ।