ਸੰਦੌੜ: ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ 46ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਅੱਜ ਬਲਾਕ ਪੱਧਰੀ ਧਰਨੇ ਵਿੱਚ ਬਲਾਕ ਪੰਜਗਰਾਈਆਂ ਦੇ ਐੱਨਐੱਚਐੱਮ ਕਰਮੀਆਂ ਵੱਲੋ ਕੰਮ ਠੱਪ ਕਰਕੇ ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ ਵਿੱਚ ਰੋਸ ਧਰਨਾ ਦਿੱਤਾ ਗਿਆ। ਆਗੂ ਮਨਦੀਪ ਸਿੰਘ ਜੰਡਾਲੀ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ ਜਾਰੀ ਹੈ ਅਤੇ ਇਸ ਹੜਤਾਲ ਕਰ ਕੇ ਸਿਹਤ ਵਿਭਾਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ 46 ਦਿਨ ਦੇ ਰੋਸ ਧਰਨਿਆਂ ’ਤੇ ਵੀ ਸਰਕਾਰ ਵਾਰ-ਵਾਰ ਪੱਕੇ ਕਰਨ ਦੀ ਮੰਗ ਨੂੰ ਅਮਲੀ ਰੂਪ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਐੱਨਐੱਚਐੱਮ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਬਲਾਕ ਭਰ ਦੇ ਕਾਮਿਆਂ ਨੇ ਧਰਨੇ ਵਿੱੱਚ ਸ਼ਮੂਲੀਅਤ ਕਰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। -ਪੱਤਰ ਪ੍ਰੇਰਕ